ਮਦਰ ਡੈਰੀ ਨੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦੀ ਕੀਤੀ ਕਟੌਤੀ, ਹੋਰ ਡੇਅਰੀ ਉਤਪਾਦਾਂ ਦੀ ਕੀਮਤਾਂ ‘ਚ ਵੀ ਹੋਈ ਕਟੋਤੀ।

ਨਿਊਜ਼ ਪੰਜਾਬ

16 ਸਤੰਬਰ 2025

ਸਰਕਾਰ ਵੱਲੋਂ ਕੀਤੇ ਗਏ GST ਸੁਧਾਰਾਂ ਦਾ ਅਸਰ ਚੀਜ਼ਾਂ ਦੀਆਂ ਕੀਮਤਾਂ ‘ਤੇ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਹੁਣ ਮਦਰ ਡੇਅਰੀ  ਨੇ ਉਤਪਾਦਾਂ ਵਿੱਚ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਆਪਣੇ ਖਪਤਕਾਰਾਂ ਨੂੰ ਰਾਹਤ ਦਿੱਤੀ ਹੈ। ਕੰਪਨੀ ਨੇ ਪੈਕ ਕੀਤੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। ਇਸ ਤਹਿਤ 1 ਲੀਟਰ ਟੋਂਡ ਟੈਟਰਾ ਪੈਕ ਦੁੱਧ ਦੀ ਕੀਮਤ 77 ਰੁਪਏ ਤੋਂ ਘਟਾ ਕੇ 75 ਰੁਪਏ ਕਰ ਦਿੱਤੀ ਗਈ ਹੈ, ਜਦੋਂ ਕਿ 450 ਮਿ.ਲੀ. ਪੈਕ ਦੀ ਕੀਮਤ ਹੁਣ 33 ਰੁਪਏ ਦੀ ਬਜਾਏ 32 ਰੁਪਏ ਹੋਵੇਗੀ। ਕੰਪਨੀ ਨੇ ਘਿਓ, ਪਨੀਰ, ਮੱਖਣ ਅਤੇ ਫਲੇਵਰਡ ਮਿਲਕਸ਼ੇਕ ਸਮੇਤ ਹੋਰ ਡੇਅਰੀ ਉਤਪਾਦਾਂ ਦੀਆਂ ਕੀਮਤਾਂ ਵੀ ਘਟਾ ਦਿੱਤੀਆਂ ਹਨ।

ਮਦਰ ਡੇਅਰੀ ਨੇ 22 ਸਤੰਬਰ ਤੋਂ ਨਵੀਆਂ GST ਦਰਾਂ ਲਾਗੂ ਹੋਣ ਤੋਂ ਪਹਿਲਾਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ਭਾਰਤ ਸਰਕਾਰ ਨੇ 3 ਸਤੰਬਰ ਨੂੰ GST ਸੁਧਾਰਾਂ ਦਾ ਐਲਾਨ ਕੀਤਾ ਸੀ। ਇਸ ਕਾਰਨ ਦੁੱਧ, ਪਨੀਰ ਅਤੇ ਮੱਖਣ ਵਰਗੇ ਡੇਅਰੀ ਉਤਪਾਦਾਂ ਦੇ ਨਾਲ-ਨਾਲ ਕਈ ਹੋਰ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵੀ ਘੱਟ ਜਾਣਗੀਆਂ। ਅਜਿਹੀ ਸਥਿਤੀ ਵਿੱਚ, ਮਦਰ ਡੇਅਰੀ ਨੇ ਨਵੀਆਂ ਦਰਾਂ ਲਾਗੂ ਹੋਣ ਤੋਂ ਪਹਿਲਾਂ ਹੀ ਆਪਣੇ ਗਾਹਕਾਂ ਨੂੰ ਜੀਐਸਟੀ ਕਟੌਤੀ ਦਾ ਪੂਰਾ ਲਾਭ ਦੇ ਦਿੱਤਾ ਹੈ।