LOP ਰਾਹੁਲ ਗਾਂਧੀ ਦਾ ਕੱਲ੍ਹ ਪੰਜਾਬ’ਚ ਦੋਰਾ,ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਲੈਣਗੇ ਜਾਇਜ਼ਾ

ਨਿਊਜ਼ ਪੰਜਾਬ

14 ਸਤੰਬਰ 2025

ਕੱਲ੍ਹ ਪੰਜਾਬ ਰਾਹੁਲ ਗਾਂਧੀ ਆਉਣਗੇ। ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਹੜ੍ਹ ਪੀੜਤ ਲੋਕਾਂ ਨਾਲ ਮੁਲਾਕਾਤ ਵੀ ਕਰ ਸਕਦੇ ਹਨ। ਦੱਸ ਦਈਏ ਕਿ ਪੰਜਾਬ ਵਿਚ ਕਾਫੀ ਜ਼ਿਆਦਾ ਹੜ੍ਹ ਆਏ ਹਨ ਤੇ ਲੋਕਾਂ ਦਾ ਭਾਰੀ ਨੁਕਸਾਨ ਵੀ ਹੋਇਆ ਹੈ। ਕਈ ਮੰਤਰੀ ਵੀ ਪੰਜਾਬ ਵਿਚ ਹੜ੍ਹਾਂ ਦੇ ਚੱਲਦਿਆਂ ਦੌਰਾ ਕਰ ਚੁੱਕੇ ਹਨ। ਰਾਜਨੀਤਿਕ ਮਾਹਰਾਂ ਅਨੁਸਾਰ ਇਹ ਦੌਰਾ ਪੰਜਾਬ ਵਿੱਚ ਹਾਲੀਆ ਹੜ੍ਹ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ, ਰਾਹੁਲ ਗਾਂਧੀ ਸਵੇਰੇ 9:30 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਣਗੇ। ਹਵਾਈ ਅੱਡੇ ਤੋਂ ਬਾਅਦ ਉਹ ਸਿੱਧਾ ਰਾਮਦਾਸ ਇਲਾਕੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। ਉਥੇ ਉਹ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਵਿਖੇ ਮੱਥਾ ਟੇਕਣਗੇ ਅਤੇ ਪ੍ਰਭਾਵਿਤ ਪਰਿਵਾਰਾਂ ਦੀ ਹਾਲਤ ਬਾਰੇ ਜਾਣੂ ਹੋਣਗੇ।ਦੌਰੇ ਦੌਰਾਨ ਉਹ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਮਾਜਿਕ ਸੰਗਠਨਾਂ ਨਾਲ ਵੀ ਮਿਲ ਕੇ ਰਾਹਤ ਕਾਰਜਾਂ ਦੀ ਸਮੀਖਿਆ ਕਰਨਗੇ। ਇਸਦੇ ਨਾਲ ਹੀ ਰਾਹਤ ਸਮੱਗਰੀ ਦੇ ਵੰਡਣ ਅਤੇ ਪੁਨਰਵਾਸ ਕਾਰਜਾਂ ਦੀ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕਰਨਗੇ।

ਰਾਮਦਾਸ ਤੋਂ ਬਾਅਦ ਰਾਹੁਲ ਗਾਂਧੀ ਗੁਰਦਾਸਪੁਰ ਪਹੁੰਚਣਗੇ, ਜਿੱਥੇ ਉਹ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨਗੇ। ਉਥੇ ਲੋਕਾਂ ਨਾਲ ਸਿੱਧਾ ਸੰਪਰਕ ਕਰਕੇ ਜਾਣਨਗੇ ਕਿ ਕਿਸ ਤਰ੍ਹਾਂ ਦੀ ਮਦਦ ਉਨ੍ਹਾਂ ਲਈ ਸਭ ਤੋਂ ਜ਼ਰੂਰੀ ਹੈ। ਦੌਰੇ ਤੋਂ ਬਾਅਦ ਰਾਹੁਲ ਗਾਂਧੀ ਸ਼ਾਮ ਤੱਕ ਦਿੱਲੀ ਵਾਪਸ ਚਲੇ ਜਾਣਗੇ।