News Punjab
ਲੁਧਿਆਣਾ —
ਲਾਇਨਜ਼ ਕਲੱਬ ਲੁਧਿਆਣਾ ਪਵਿੱਤਰ ਵੱਲੋਂ ਹੋਮਿਓਪੈਥੀ ਮੈਡੀਕਲ ਅਤੇ ਬਲੱਡ ਸ਼ੁਗਰ ਚੈਕਅੱਪ ਕੈਂਪ ਆਯੋਜਿਤ ਕੀਤਾ ਗਿਆ, ਜਿਸ ਵਿੱਚ ਲਗਭਗ 150 ਮਰੀਜ਼ਾਂ ਦੀ ਜਾਂਚ ਕੀਤੀ ਗਈ।
ਇਸ ਕੈਂਪ ਵਿੱਚ ਲਾਇਨ ਅਤਿੰਦਰਪਾਲ ਸਿੰਘ, ਲਾਇਨ ਜਗਦੀਪ ਸਿੰਘ ਗ੍ਰੋਵਰ, ਲਾਇਨ ਡਾ ਕੰਵਰਪ੍ਰੀਤ ਸਿੰਘ, ਲਾਇਨ ਮਨਦੀਪ ਕੌਰ, ਲਾਇਨ ਡਾ. ਗੁਰਪ੍ਰੀਤ ਸਿੰਘ ਦੁਆ, ਲਾਇਨ ਅਮਰਦੀਪ ਸਿੰਘ ਅਤੇ ਉਪਸਿਮਰਨ ਕੌਰ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ।
ਲਾਇਨ ਡਾ. ਜਸਬੀਰ ਸਿੰਘ ਬਾਵਾ, ਚੇਅਰਮੈਨ ਡਾਇਬਟੀਜ਼, ਨੇ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜੇਹੇ ਕੈਂਪ ਲੋਕਾਂ ਦੀ ਸਿਹਤ ਲਈ ਬਹੁਤ ਹੀ ਲਾਭਦਾਇਕ ਸਾਬਤ ਹੋ ਰਹੇ ਹਨ।
