ਉਦਯੋਗਿਕ ਰਾਜਧਾਨੀ ਲੁਧਿਆਣਾ ਵਿੱਚ ਬਿਜਲੀ ਸਪਲਾਈ ਦਾ ਭੈੜਾ ਹਾਲ – ਬਾਰਸ਼ ਕਾਰਨ ਵਿਗੜੀ ਸਪਲਾਈ ਚਾਲੂ ਕਰਨ ਲਈ ਸਟਾਫ਼ ਦੀ ਕਮੀ : ਆਗੂਆਂ ਨੇ ਕਿਹਾ ਸੇਵਾ ਮੁਕਤ ਸਟਾਫ਼ ਬੁਲਾਓ 

ਸੁਰਜੀਤ ਸਿੰਘ / ਨਿਊਜ਼ ਪੰਜਾਬ

ਲੁਧਿਆਣਾ, 3 ਸਤੰਬਰ – ਪੰਜਾਬ ਵਿੱਚ ਆਈ ਭਾਰੀ ਬਾਰਸ਼ ਨੇ ਬਿਜਲੀ ਸਪਲਾਈ ਵਿੱਚ ਵੱਡਾ ਵਿਘਨ ਪਾ ਦਿੱਤਾ ਹੈ, ਉਦਯੋਗਿਕ ਰਾਜਧਾਨੀ ਲੁਧਿਆਣਾ ਵਿੱਚ ਉਦਯੋਗ ਨੂੰ ਹਾਲੇ ਵੀ ਪੂਰੀ ਤਰ੍ਹਾਂ ਬਿਜਲੀ ਸਪਲਾਈ ਸ਼ੁਰੂ ਨਹੀਂ ਹੋ ਸਕੀ,

ਬਾਰਸ਼ ਦੇ ਪਾਣੀ ਨੇ PSPCL  ਦਾ ਸਿਸਟਮ ਵੀ ਵਿਗਾੜ ਦਿੱਤਾ ਹੈ, ਕਈ ਗਰਿੱਡ ਅਤੇ ਕੰਟਰੋਲ ਕੇਂਦਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਅਤੇ ਬਰਸਾਤੀ ਪਾਣੀ ਨਾਲ ਘਿਰੇ ਪਏ ਹਨ, PSPCL ਨੂੰ ਬਿਜਲੀ ਸਪਲਾਈ ਚਾਲੂ ਕਰਨ ਲਈ ਲਾਈਨ ਮੈਨਜ਼ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਅਧਿਕਾਰੀਆਂ ਨੇ ਕਿਹਾ ਮੋਜ਼ੂਦਾ ਸਟਾਫ਼ 16 –  16 ਘੰਟੇ ਕੰਮ ਕਰਕੇ ਬਿਜਲੀ ਸਪਲਾਈ ਚਾਲੂ ਕਰਨ ਦਾ ਯਤਨ ਕਰ ਰਹੇ ਹਨ ਦੂਜੇ ਪਾਸੇ ਉਦਯੋਗਿਕ ਆਗੂਆਂ ਦਾ ਕਹਿਣਾ ਕਿ ਹਾਲੇ ਵੀ ਬਹੁਤੇ ਇਲਾਕਿਆਂ ਵਿੱਚ ਸਪਲਾਈ ਬੰਦ ਪਈ ਹੈ

ਫੌਕਲ ਪੁਆਇੰਟ ਵੈਲਫੇਅਰ ਐਸੋਸੀਏਸ਼ਨ ਲੁਧਿਆਣਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੈਨੀਪਾਲ, ਯੂਨਾਈਟਿਡ ਸਾਇਕਲ ਪਾਰਟਸ ਮੇਨੂਫੇਕਚਰਜ਼ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਨਵਯੁੱਗ, ਸਕੱਤਰ ਰਾਜਿੰਦਰ ਸਿੰਘ ਸਰਹਾਲੀ, ਸਹਾਇਕ ਸਕੱਤਰ ਸੁਰਿੰਦਰ ਪਾਲ ਸਿੰਘ ਸੋਨੂੰ ਨਾਜ਼ ਅਤੇ ਫਾਇਨਾਸ ਸਕੱਤਰ ਸਤਿਨਾਮ ਸਿੰਘ ਮੱਕੜ ਨੇ ਲਗਾਤਾਰ ਬਿਜਲੀ ਸਪਲਾਈ ਬੰਦ ਰਹਿਣ ਤੇ PSPCL ਦੇ ਪ੍ਰਬੰਧਾਂ ਨੂੰ ਕੋਸਿਆ ਹੈ, ਆਗੂਆਂ ਦਾ ਕਹਿਣਾ ਕਿ ਮੋਜ਼ੂਦਾ ਸਥਿਤੀ ਨੂੰ ਵੇਖਦਿਆਂ ਉਦਯੋਗਿਕ ਗਰਿੱਡਾ ਲਈ ਸੇਵਾ ਮੁਕਤ ਹੋਏ ਲਾਈਨ ਮੈਨਜ ਅਤੇ ਜੇ ਈਜ਼ ਨੂੰ ਡਿਊਟੀ ਲਈ ਬੁਲਾਇਆ ਜਾਵੇ ਅਤੇ ਕੁੱਝ ਸਮੇਂ ਲਈ ਉਨ੍ਹਾਂ ਨੂੰ ਮੁੜ੍ਹ ਭਰਤੀ ਕੀਤਾ ਜਾਵੇ, ਆਗੂਆਂ ਨੇ ਕਿਹਾ ਕਿ ਅਜਿਹੀ ਕਮੀ ਕਾਰਨ ਜਿੱਥੇ ਉਦਯੋਗ ਦਾ ਆਰਥਿਕ ਨੁਕਸਾਨ ਹੋ ਰਿਹਾ ਉੱਥੇ PSPCL ਨੂੰ ਰੋਜ਼ਾਨਾ ਕਰੋੜਾਂ ਦਾ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਰਿਹਾ,

ਫੀਡਰਾਂ ਦੀ ਸਥਿਤੀ

ਢੰਡਾਰੀ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਯੂਨਾਈਟਿਡ ਸਾਇਕਲ ਪਾਰਟਸ ਮੇਨੂਫੇਕਚਰਜ਼ ਐਸੋਸੀਏਸ਼ਨ ਦੇ ਫਾਇਨਾਸ ਸਕੱਤਰ ਸਤਿਨਾਮ ਸਿੰਘ ਮੱਕੜ ਨੇ ਗਿਆਸਪੁਰਾ ਫੀਡਰ ਇਲਾਕੇ ਦੀ ਸਥਿਤੀ ਤੇ ਚਿੰਤਾ ਪ੍ਰਗਟ ਕਰਦਿਆਂ ਮੋਜ਼ੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਮੰਗ ਕੀਤੀ ਹੈ ਕਿ PSPCL ਪ੍ਰਭਾਵਿਤ ਇਲਾਕਿਆਂ ਵਿੱਚ ਵਧੇਰੇ ਸਟਾਫ਼ ਭੇਜੇ

Following supply will be affected upto 18:00 pm, due safety reasons because heavy water logging in grid trench.

66kv oswal woolen mill
66kv Hero cycle/Hero steel

11 kv feeders:-

Lottey furnance
GS Auto
Jiwan udyog
Arisudana
Sangeeta tools
JVR forging
Dang steel
AS casting
Bhogal
Janta Nagar
Greatway
Giaspura
Metro
MCL
Gagan Nagar
Munjhal
Jagraon concast
Perfect forging
Dhandari
Monte Carlo
Namdhari
Lohara road
Appollo
Somal pipe
Mann estate
JVR
Mukand Singh Nagar
Gurpal nagar
Baaz
Daba road
Sherpur chownk
Kabir Nagar
Singla road
Oswal solvent
Hargobind nagar
Amarpuri
Metro
Rider export
33 foota

all concern please note and oblige.