ਨਿਊਜ਼ ਪੰਜਾਬ
ਮੋਗਾ, 1 ਸਤੰਬਰ, 2025
ਸੂਬੇ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਦੀ ਲਗਾਤਾਰ ਮੱਦਦ ਕਰ ਰਹੀ ਹੈ ਅਤੇ ਜਦੋਂ ਤੱਕ ਹਾਲਾਤ ਆਮ ਵਾਂਗ ਨਹੀਂ ਹੋ ਜਾਂਦੇ ਉਦੋਂ ਤੱਕ ਇੰਝ ਹੀ ਸਾਰੇ ਵਰਕਰ ਕੰਮ ਕਰਦੇ ਰਹਿਣਗੇ ਤਾਂ ਕਿ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਨੂੰ ਰਾਹਤ ਸਮੱਗਰੀ ਅਤੇ ਪਸ਼ੂਆਂ ਨੂੰ ਲੌੜੀਦਾ ਚਾਰਾ ਮਿਲ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਚੇਅਰਮੈਨ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਅਤੇ ਜ਼ਿਲ੍ਹਾ ਪ੍ਧਾਨ ਆਪ ਬਰਿੰਦਰ ਕੁਮਾਰ ਮਧੇਕੇ ਨੇ ਕੀਤਾ। ਉਨ੍ਹਾਂ ਨਾਲ ਜਿਲ੍ਹਾ ਮੀਡੀਆ ਸੈਕਟਰੀ ਅੰਮ੍ਰਿਤਪਾਲ ਸਿੰਘ ਖਾਲਸਾ ਵੀ ਮੋਜੂਦ ਸਨ।
ਉਨ੍ਹਾਂ ਦੱਸਿਆ ਕਿ ਤਰਨਤਾਰਨ ਦੇ ਖੰਡੂਰ ਸਾਹਿਬ ਵਿਖੇ 50 ਕੁਇੰਟਲ ਚਾਰੇ ਦਾ ਟਰੱਕ ਰਵਾਨਾ ਕੀਤਾ ਗਿਆ ਹੈ ਅਤੇ 6 ਦਿਨਾਂ ਵਿੱਚ ਪਸ਼ੂਆਂ ਲਈ ਕੁੱਲ 450 ਕੁਇੰਟਲ ਚਾਰਾ ਭੇਜਿਆ ਜਾ ਚੁੱਕਿਆ ਹੈ। ਉਹਨਾਂ ਦੱਸਿਆ ਕਿ ਇਸ ਚੁਣੌਤੀਪੂਰਨ ਸਮੇਂ ਦੌਰਾਨ ਆਪਣੇ ਭੈਣਾਂ-ਭਰਾਵਾਂ ਨਾਲ ਇੱਕਜੁੱਟਤਾ ਨਾਲ ਖੜ੍ਹੇ ਹੋਣਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ। ਉਹਨਾਂ ਕਿਹਾ ਕਿ ਪੰਜਾਬੀ ਤਾਂ ਆਫ਼ਤ ਮੌਕੇ ਦੁਨੀਆਂ ਦੇ ਹਰ ਕੋਨੇ ਵਿੱਚ ਮਦਦ ਕਰਨ ਲਈ ਪੁੱਜ ਜਾਂਦੇ ਹਨ ਅਤੇ ਆਪਣੀ ਸੇਵਾ ਭਾਵਨਾ ਕਰ ਕੇ ਪੂਰੀ ਦੁਨੀਆਂ ਵਿੱਚ ਜਾਣੇ ਜਾਂਦੇ ਹਨ । ਅੱਜ ਤਾਂ ਉਨ੍ਹਾਂ ਦੇ ਘਰ ਪੰਜਾਬ ਦੀ ਧਰਤੀ ਉੱਤੇ ਹੀ ਕੁਦਰਤੀ ਆਫਤ ਕਾਰਨ ਪੰਜਾਬੀਆਂ ਨੂੰ ਹੀ ਮਦਦ ਦੀ ਲੋੜ ਹੈ ਤਾਂ ਹਰ ਇੱਕ ਨੂੰ ਪਾਰਟੀਬਾਜ਼ੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਲੋੜਵੰਦਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਤੇ ਲੋਕਾਂ ਦੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਵੀ ਪੱਧਰ ਉੱਤੇ ਕੋਈ ਕਮੀ ਨਾ ਰਹੀ ਜਾਵੇ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਆਮ ਸਥਿਤੀ ਦੀ ਜਲਦੀ ਬਹਾਲੀ ਲਈ ਅਰਦਾਸ ਕਰਨ ਦੀ ਅਪੀਲ ਵੀ ਕੀਤੀ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਬਾਘਾਪੁਰਾਣਾ ਮਨਦੀਪ ਸਿੰਘ ਮਾਨ, ਜਿਲ੍ਹਾ ਪ੍ਰਧਾਨ ਸ਼ੋਸ਼ਲ ਮੀਡੀਆ ਬੂਟਾ ਸਿੰਘ ਕਾਲੇਕੇ, ਸੈਕਟਰੀ ਸ਼ੋਸ਼ਲ ਮੀਡੀਆ ਪਵਨ ਸਿੰਘ ਮੱਲਕੇ, ਜਿਲ੍ਹਾ ਪ੍ਰਧਾਨ ਟਰੇਡ ਵਿੰਗ ਅਜੇ ਸ਼ਰਮਾ,ਜਿਲ੍ਹਾ ਪ੍ਰਧਾਨ ਐਸ ਸੀ ਵਿੰਗ ਗੁਰਵਿੰਦਰ ਸਿੰਘ ਡਾਲਾ,ਭੁਪਿੰਦਰ ਸਿੰਘ ਟਿੰਮੀ, ਜਸਵੰਤ ਸਿੰਘ ਮਧੇਕੇ, ਬਲਵੀਰ ਸਿੰਘ ਮਧੇਕੇ,ਦਿਲਪ੍ਰੀਤ ਸਿੰਘ ਮਧੇਕੇ ਆਦਿ ਹਾਜਰ ਸਨ ।
