ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਹਫਤਾਵਾਰੀ ਕੀਰਤਨ ਸਮਾਗਮ – ਕੁਲਵਿੰਦਰ ਸਿੰਘ ਬੈਨੀਪਾਲ   

ਲੁਧਿਆਣਾ- ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਸੰਗਤਾਂ ਅਤੇ ਗੁਰਦੁਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਹਫਤਾਵਾਰੀ ਕੀਰਤਨ ਸਮਾਗਮ ਜਿਸ ਵਿੱਚ ਪੰਥ ਪ੍ਰਸਿੱਧ ਪ੍ਰਚਾਰਕ ਅਤੇ ਰਾਗੀ ਜਥੇਆ ਨੇ ਹਾਜ਼ਰੀਆਂ ਭਰੀਆਂ ਸਵੇਰ ਅੰਮ੍ਰਿਤ ਵੇਲੇ ਤੋਂ ਹੀ ਗੁਰਬਾਣੀ ਦਾ ਪ੍ਰਵਾਹ ਆਰੰਭ ਹੋਇਆ। ਆਸਾ ਜੀ ਦੀ ਵਾਰ ਦੇ ਕੀਰਤਨ ਭਾਈ ਦਿਲਬਾਗ ਸਿੰਘ ਲੁੱਧਿਆਣੇ ਵਾਲੀਆਂ ਦੇ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਸ੍ਰਵਨ ਕਰਵਾਏ ਅਤੇ ਗਿਆਨੀ ਮੋਹਿੰਦਰ ਸਿੰਘ ਲੁੱਧਿਆਣੇ ਵਾਲੀਆਂ ਨੇ ਸੰਗਤਾਂ ਗੁਰਬਾਣੀ ਵਾਰੇ ਵਿਚਾਰ ਸਾਝੈ ਕਿਤੇ ਸ਼ਾਮ ਦੇ ਸਮਾਗਮ ਵਿੱਚ ਗਿਆਨੀ ਸੰਦੀਪ ਸਿੰਘ ਜਵੱਦੀ ਟਕਸਾਲ ਵਾਲੀਆਂ ਨੇ ਸੂਰਜ ਪ੍ਰਕਾਸ਼ ਦੀ ਕਥਾ ਦੀ ਵੀਆਖਿਆ ਸੰਗਤਾਂ ਨਾਲ ਸਾਝੀ ਕੀਤੀ ਅਤੇ ਸੋਧਰ ਰਹਿਰਾਸ ਦੀ ਚੌਕੀ ਤੋਂ ਬਾਅਦ ਵਿੱਚ ਭਾਈ ਦਿਲਦੀਪ ਸਿੰਘ ਲੁਧਿਆਣੇ ਵਾਲੀਆਂ ਦੇ ਕੀਰਤਨੀ ਜੱਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰਜੱਸ ਨਾਲ ਜੋੜੀਆਂ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰਕੇ ਆਪਣਾ ਜੀਵਨ ਸਫਲਾਂ ਕੀਤਾ। ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਕੰਵਲਜੀਤ ਸਿੰਘ ਅਤੇ ਪਰਮਜੀਤ ਸਿੰਘ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਭਾਈ ਦਿਲਦੀਪ ਸਿੰਘ ਜੀ ਦੇ ਕੀਰਤਨੀ ਜੱਥੇ ਦਾ ਸਨਮਾਨ ਕੀਤਾ। ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਆਇਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸੰਗਤਾਂ ਨੂੰ ਰੋਜਾਨਾ ਗੁਰੂ ਘਰ ਵਿੱਚ ਨੱਤਮਸਤਕ ਹੋਣ ਵਾਸਤੇ ਪ੍ਰੇਰਿਤ ਕੀਤਾ। ਗੁਰੂ ਘਰ ਵਿੱਚ ਹਾਜ਼ਰ ਹੋਏ ਚੇਅਰਮੈਨ ਬਲਜੀਤ ਸਿੰਘ ਸੇਠੀ ਕਰਤਾਰ ਸਿੰਘ ਬਰਾੜ ਪਰਮਿੰਦਰ ਸਿੰਘ ਮਲਕੀਤ ਸਿੰਘ ਬਲਬੀਰ ਸਿੰਘ ਤਰਲੋਕ ਸਿੰਘ ਸੱਚਦੇਵਾ ਡਾਕਟਰ ਪ੍ਰੇਮ ਸਿੰਘ ਚਾਵਲਾ ਗੁਰਦੀਪ ਸਿੰਘ ਕਾਲੜਾ ਸਰਬਜੀਤ ਸਿੰਘ ਚਗਰ ਚਰਨਜੀਤ ਸਿੰਘ ਪਾਇਲ ਮਨਜੀਤ ਸਿੰਘ ਪਾਇਲ ਅਮਰਜੀਤ ਸਿੰਘ ਐਡਵੋਕੇਟ ਰਵਿੰਦਰ ਪਾਲ ਸਿੰਘ ਜਗਜੀਵਨ ਸਿੰਘ ਸੋਹਣਪਲ ਵੀਰਨਜੀਤ ਸਿੰਘ ਸੋਹਣਪਾਲ ਯਸ਼ਪਾਲ ਸਿੰਘ ਜੋਗਿੰਦਰ ਸਿੰਘ ਵੱਧਵਾ ਤੇਜਿੰਦਰ ਸਿੰਘ ਕੁਲਵੰਤ ਸਿੰਘ ਗੁਰਿੰਦਰ ਸਿੰਘ ਚਾਵਲਾ

ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖ਼ੇ ਭਾਈ ਦਿਲਦੀਪ ਸਿੰਘ ਜੀ ਦੇ ਕੀਰਤਨੀ ਦਾ ਸਨਮਾਨ ਕਰਦੇ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਕੰਵਲਜੀਤ ਸਿੰਘ ਅਤੇ ਪਰਮਜੀਤ ਸਿੰਘ