ਭਾਰਤ ਟਰੰਪ ਸਰਕਾਰ ਦੇ ਦਬਾਅ ਕਾਰਨ ਰੂਸ ਤੋਂ ਤੇਲ ਖਰੀਦਣਾ ਬੰਦ ਨਹੀਂ ਕਰੇਗਾ:-ਰਾਜਦੂਤ ਵਿਨੇ ਕੁਮਾਰ 

ਨਿਊਜ਼ ਪੰਜਾਬ

25 ਅਗਸਤ 2025

ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਾਲਾ ਅਮਰੀਕੀ ਪ੍ਰਸ਼ਾਸਨ ਭਾਰਤ ‘ਤੇ ਰੂਸ ਤੋਂ ਤੇਲ ਨਾ ਖਰੀਦਣ ਲਈ ਲਗਾਤਾਰ ਦਬਾਅ ਪਾ ਰਿਹਾ ਹੈ। ਉਹ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ‘ਤੇ ਨਾਰਾਜ਼ ਹਨ ਅਤੇ ਇਸ ਕਾਰਨ ਉਨ੍ਹਾਂ ਨੇ 50 ਪ੍ਰਤੀਸ਼ਤ ਟੈਰਿਫ ਵੀ ਲਗਾਇਆ ਹੈ। ਹਾਲਾਂਕਿ, ਭਾਰਤ ਨੇ ਇਸ ਮਾਮਲੇ ‘ਤੇ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ। ਭਾਰਤ ਨੇ ਕਿਹਾ ਹੈ ਕਿ ਉਹ ਤੇਲ ਉੱਥੋਂ ਖਰੀਦੇਗਾ ਜਿੱਥੋਂ ਉਸਨੂੰ ਸਸਤਾ ਮਿਲੇਗਾ।

ਮਾਸਕੋ ਵਿੱਚ ਭਾਰਤ ਦੇ ਰਾਜਦੂਤ ਵਿਨੈ ਕੁਮਾਰ ਨੇ ਅਮਰੀਕਾ ਨੂੰ ਸਪੱਸ਼ਟ ਜਵਾਬ ਦਿੱਤਾ ਹੈ। ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਭਾਰਤੀ ਕੰਪਨੀਆਂ ਮਹਿੰਗਾ ਤੇਲ ਨਹੀਂ ਖਰੀਦਣਗੀਆਂ। ਰੂਸ ਦੀ ਸਰਕਾਰੀ ਏਜੰਸੀ TASS ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਉਨ੍ਹਾਂ ਕਿਹਾ, “ਸਾਡੀ ਨੀਤੀ ਸਪੱਸ਼ਟ ਹੈ। ਭਾਰਤੀ ਕੰਪਨੀਆਂ ਉਹ ਸੌਦਾ ਚੁਣਨਗੀਆਂ ਜੋ ਉਨ੍ਹਾਂ ਲਈ ਲਾਭਦਾਇਕ ਹੋਵੇ।” ਉਨ੍ਹਾਂ ਕਿਹਾ ਕਿ ਊਰਜਾ ਸੁਰੱਖਿਆ ਭਾਰਤ ਦੇ ਲੋਕਾਂ ਲਈ ਇੱਕ ਤਰਜੀਹ ਹੈ।