ਨਿਊਜ਼ ਪੰਜਾਬ
ਲੁਧਿਆਣਾ, 22 ਅਗਸਤ – ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸਤਾਬਦੀ ਨੂੰ ਨੂੰ ਸਮਰਪਿਤ ਕੀਰਤਨ ਅਤੇ 9ਵੇਂ ਮੋਹੱਲਾ ਦੇ ਸਲੋਕ ਦੀ ਲੜੀ ਜੋ ਕੀ 15 ਅਗਸਤ ਤੋਂ ਸ਼ੁਰੂ ਕੀਤੀ ਗਈ ਸੀ ਜੋ ਕਿ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ
ਗੁਰੂ ਘਰ ਦੀ ਇਸਤ੍ਰੀ ਸਤਿਸੰਗ ਸਭਾ ਵਲੋਂ ਚਲਾਈ ਜਾ ਰਹੀ ਹੈ। ਉਸ ਵਿੱਚ 15 ਅਗਸਤ ਤੋਂ ਕੀਰਤਨ ਲੜੀ ਦੀ ਪ੍ਰਥਾ ਜੋ ਗੁਰੂ ਘਰ ਵੱਲੋ ਸੁਰੂ ਕੀਤੀ ਗਈ ਹੈ ਉਸ ਵਿੱਚ ਸੰਗਤਾਂ ਦਾ ਭਰਪੂਰ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਕੇ ਹਾਜਰੀਆ ਭਰ ਰਹੀਆ ਹਨ। ਸੰਗਤਾਂ ਵੱਲੋਂ ਇਸ ਕਾਰਜ ਲਈ ਭਰਪੂਰ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਇਸ ਲੜੀ ਦੇ ਚਲਦਿਆਂ ਅੱਜ 22 ਅਗਸਤ ਦਿਨ ਸ਼ੁਕਰਵਾਰ ਨੂੰ ਗੁਰੂ ਘਰ ਵਿਖੇ ਕੀਰਤਨ ਅਤੇ ਅਤੇ 9ਵੇਂ ਮੋਹੱਲਾ ਦੇ ਸਲੋਕ ਦੀ ਲੜੀ ਦੇ ਤਹਿਤ ਕੀਰਤਨ ਸਮਾਗਮ ਕੀਤੇ ਗਏ ਜਿਨ੍ਹਾਂ ਵਿੱਚ ਅਰਬਨ ਵਿਹਾਰ ਦੀ ਇਸਤ੍ਰੀ ਸਤਿ ਸੰਗ ਸਭਾ ਦੀਆਂ ਬੀਬੀਆਂ ਨੇ 9ਵੇਂ ਮੋਹੱਲਾ ਦੇ ਸਲੋਕ ਅਤੇ ਕੀਰਤਨ ਦੀ ਸੇਵਾ ਨਿਭਾਈ।
ਬੀਬੀ ਦਵਿੰਦਰ ਕੌਰ ਬੀਬੀ ਸਿਮਰਨ ਕੌਰ ਬੀਬੀ ਰਵਿੰਦਰ ਕੌਰ ਅਤੇ ਬੀਬੀ ਹਰਮਿੰਦਰ ਕੌਰ ਨੇ ਸਬਦ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਬਾਅਦ ਵਿੱਚ ਬੀਬੀ ਦਵਿੰਦਰ ਕੌਰ ਨੇ ਆਨੰਦ ਸਾਹਿਬ ਦੇ ਪਾਠ ਦੀ ਸੇਵਾ ਨਿਭਾਈ। ਅਤੇ 29 ਅਗਸਤ ਦਿਨ ਸ਼ੁਕਰਵਾਰ ਨੂੰ ਬੰਦਗੀ ਪਰਿਵਾਰ ਦੀਆਂ ਬੀਬੀਆਂ ਵਲੋਂ 9ਵੇਂ ਮੋਹੱਲਾ ਦੇ ਸਲੋਕ ਅਤੇ ਕੀਰਤਨ ਦੀ ਸੇਵਾ ਕੀਤੀ ਜਾਵੇਗੀ । ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸਮੂਲੀਅਤ ਕੀਤੀ ਅਤੇ ਕੀਰਤਨ ਦਾ ਆਨੰਦ ਮਾਣਿਆ ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੇ ਚਾਹ ਅਤੇ ਪਕੌੜੇ ਦਾ ਲੰਗਰ ਅਤੁੱਟ ਵਰਤਾਏ ਗਏ। ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਆਈਆ ਸਾਰੀਆ ਇਸਤ੍ਰੀ ਸਤਿਸੰਗ ਦੀਆ ਬੀਬੀਆਂ ਦਾ ਧੰਨਵਾਦ ਕੀਤਾ ਲੜੀ ਵਿੱਚ ਇਸੇ ਤਰਾਂ ਉਤਸ਼ਾਹ ਬਣਾਏ ਰੱਖਣ ਵਾਸਤੇ ਕਿਹਾ। ਅਤੇ ਸੰਗਤਾਂ ਵਿੱਚ ਹਾਜ਼ਰ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਚੈਅਰਮੈਨ ਬਲਜੀਤ ਸਿੰਘ ਸੇਠੀ ਪਰਮਿੰਦਰ ਸਿੰਘ ਕਰਤਾਰ ਸਿੰਘ ਬਰਾੜ ਦਰਸ਼ਨ ਸਿੰਘ ਜਗਮੋਹਨ ਸਿੰਘ ਸਰਬਜੀਤ ਸਿੰਘ ਚਗਰ ਰਵਿੰਦਰ ਸਿੰਘ ਪਾਇਲ ਅਮਰਿੰਦਰ ਸਿੰਘ ਪਾਇਲ ਗੁਰਚਰਨ ਸਿੰਘ ਮਲਕੀਤ ਸਿੰਘ ਯਸਪਾਲ ਸ਼ਿੰਘ ਗੁਰਦੀਪ ਸਿੰਘ ਕਾਲੜਾ ਬੀਬੀ ਦਵਿੰਦਰ ਕੌਰ ਅਮ੍ਰਿਤਪਾਲ ਕੌਰ ਬੀਬੀ ਸਿਮਰਨ ਕੌਰ ਕੁਲਜੀਤ ਕੌਰ ਕਰਮਜੀਤ ਕੌਰ ਮਨਜੀਤ ਕੌਰ ਚੱਗਰ ਰਵਿੰਦਰ ਕੌਰ ਰਹੈਜਾ ਬੀਬੀ ਨਿਰਮਲ ਕੌਰ ਪਾਇਲ ਜਸਵਿੰਦਰ ਕੌਰ ਪਾਇਲ ਰਵਿੰਦਰ ਕੌਰ ਪਰਮਜੀਤ ਕੋਰ ਬਲਵਿੰਦਰ ਕੌਰ ਬੱਤਰਾ ਕਮਲਪ੍ਰੀਤ ਕੌਰ ਤਮਨਦੀਪ ਕੋਰ ਸਿਮਰਦੀਪ ਕੋਰ ਪਾਇਲ
