ਨਿਊਜ਼ ਪੰਜਾਬ
ਲੁਧਿਆਣਾ, 21 ਅਗਸਤ – ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕਥਾ ਅਤੇ ਕੀਰਤਨ ਸਮਾਗਮ ਗੁਰਦੁਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਨਿੱਘੇ ਸਹਿਯੋਗ ਸਦਕਾ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਿਤੀ 23 ਦਿਨ ਸ਼ਨੀਵਾਰ ਅਤੇ ਮਿਤੀ 24 ਦਿਨ ਐਤਵਾਰ ਨੂੰ ਮਨਾਏ ਜਾ ਰਹੇ ਹਨ। ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਜੱਥੇ ਅਤੇ ਪ੍ਰਚਾਰਕ ਹਾਜ਼ਰੀਆਂ ਭਰ ਰਹੇ ਹਨ। ਏਨਾ ਸਮਾਗਮਾ ਦੀ ਜਾਣਕਾਰੀ ਦਿਦੀਆਂ ਹੋਈਆਂ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਦੱਸਿਆਂ ਕਿ ਮਿਤੀ 23 ਅਗਸਤ ਦਿਨ ਸ਼ਨੀਵਾਰ ਨੂੰ ਸ਼ਾਮ ਦੇ ਸਮਾਗਮਾਂ ਵਿੱਚ ਗਿਆਨੀ ਜੈਦੀਪ ਸਿੰਘ ਜੀ ਫਗਵਾੜੇ ਵਾਲੇ
ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਬ ਵਾਰੇ ਵਿਚਾਰ ਸਾਝੈ ਕਰਨਗੇ। ਅਤੇ ਮਿਤੀ 24 ਦਿਨ ਐਤਵਾਰ ਪਹਿਲੇ ਪ੍ਰਕਾਸ਼ ਪੂਰਬ ਵਾਲੇ ਦਿਨ ਸਵੇਰੇ ਅੰਮ੍ਰਿਤ ਵੇਲੇ 4 ਵੱਜੇ ਤੋਂ ਸਮਾਗਮ ਆਰੰਬ ਹੋ ਜਾਣਗੇ ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੀ ਸ਼ਰਧਾ ਭਾਵਨਾ ਨਾਲ ਪਾਲਕੀ ਸਾਹਿਬ ਵਿੱਚ ਸਜਾਕੇ ਕੇ ਫੁੱਲਾਂ ਦੀ ਵਰਖਾ ਕਰਦੇ ਹੋਏ ਨਗਰ ਕੀਰਤਨ ਦੇ ਰੂਪ ਵਿੱਚ ਨਿੱਜ ਸਥਾਨਾਂ ਤੋਂ ਪ੍ਰਕਾਸ਼ ਸਥਾਨ ਤੇ ਲਿਆਕੇ ਪ੍ਰਕਾਸ਼ ਕੀਤੇ ਜਾਣਗੇ।ਬਾਅਦ ਵਿਚ
ਸਵੇਰੇ 5 ਵੱਜੇ ਤੋਂ 7 ਵੱਜੇ ਤੱਕ ਭਾਈ ਜਸਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਸੰਗਤਾਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸ੍ਰਵਨ ਕਰਵਾਉਣਗੇ
7 ਵੱਜੇ ਤੋਂ 8/15 ਵੱਜੇ ਤੱਕ ਗੁਰੂ ਘਰ ਦੀ ਇਸਤ੍ਰੀ ਸਤਿ ਸੰਗ ਸਭਾ ਦੀਆਂ ਬੀਬੀਆਂ ਵਲੋਂ ਕੀਰਤਨ ਦੀ ਸੇਵਾ ਨਿਭਾਈ ਜਾਵੇਗੀ
8/15 ਤੋਂ 9/30 ਵੱਜੇ ਤੱਕ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਦਿਲਬਾਗ ਸਿੰਘ ਗੁਰੂ ਕਾਸ਼ੀ ਵਾਲੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ ਅਰਦਾਸ ਹੁਕਮਨਾਮੇ ਉਪਰੰਤ ਚਾਹ ਪਕੌੜੇ ਦਾ ਲੰਗਰ ਅਤੁੱਟ ਵਰਤਾਏ ਜਾਣਗੇ।
ਸਾਮ ਦੇ ਸਮਾਗਮ ਵਿੱਚ ਗਿਆਨੀ ਸੰਦੀਪ ਸਿੰਘ ਜਵੱਦੀ ਟਕਸਾਲ ਵਾਲੇ ਸੂਰਜ ਪ੍ਰਕਾਸ ਦੀ ਕਥਾ ਸ੍ਰਵਨ ਕਰਵਾਉਣਗੇ ਰਹਿਰਾਸ ਸੋਧਰ ਦੀ ਚੌਕੀ ਤੋਂ ਬਾਅਦ
ਗਿਆਨੀ ਨਿਰਮਲ ਸਿੰਘ ਜੀ ਅੰਬਾਲੇ ਵਾਲੇ ਸ਼ਾਮ 7/15 ਵੱਜੇ ਤੋਂ 8/15 ਵੱਜੇ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਦੇ ਵਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ ਅਤੇ ਸਮਾਪਤੀ ਤੇ
8/15 ਤੋਂ 9/30 ਵੱਜੇ ਤੱਕ ਪੰਥ ਪ੍ਰਸਿੱਧ ਰਾਗੀ ਭਾਈ ਕਿਰਪਾਲ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸ੍ਰਵਨ ਕਾਰਵਉਣਗੇ ਅਤੇ ਗੁਰੂ ਜੱਸ ਨਾਲ ਜੋੜਨਗੇ। ਅਰਦਾਸ ਹੁਕਮਨਾਮੇ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਏ ਜਾਣਗੇ। ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਗੁਰੂ ਘਰ ਟਾਈਮ ਸਿਰ ਪਹੁਚਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਆਪਣਾ ਜੀਵਨ ਸਫਲਾਂ ਕਰੋ। ਮੀਟਿੰਗ ਵਿੱਚ ਸ਼ਾਮਲ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਚੇਅਰਮੈਨ ਬਲਜੀਤ ਸਿੰਘ ਸੇਠੀ ਪਰਮਿੰਦਰ ਸਿੰਘ ਕਰਤਾਰ ਸਿੰਘ ਬਰਾੜ,ਡਾਕਟਰ ਪ੍ਰੇਮ ਸਿੰਘ ਚਾਵਲਾ,ਗੁਰਦੀਪ ਸਿੰਘ ਕਾਲੜਾ, ਮਲਕੀਤ ਸਿੰਘ,ਯਸ਼ਪਾਲ ਸਿੰਘ, ਜਗਮੋਹਨ ਸਿੰਘ, ਸਰਬਜੀਤ ਸਿੰਘ ਚਗਰ ਤਰਲੋਕ ਸਿੰਘ ਸੱਚਦੇਵਾ, ਬਲਵੀਰ ਸਿੰਘ, ਵਰਿੰਦਰ ਮੋਹਨ ਸਿੰਘ,
