ਜ਼ਿਲ੍ਹਾ ਰਾਜਪੂਤ ਸਭਾ ਲੁਧਿਆਣਾ ਵਲੋਂ 15 ਅਗਸਤ ਸਮਾਗਮ : ਕੁਲਵੰਤ ਸਿੰਘ ਚੌਹਾਨ ਨੇ ਕੌਮੀ ਝੰਡਾ ਲਹਿਰਾਇਆ – ਪ੍ਰਧਾਨ  ਪਰਮਦੀਪ ਸਿੰਘ ਜੋੜਾ ਵੱਲੋਂ ਧੰਨਵਾਦ

ਨਿਊਜ਼ ਪੰਜਾਬ

ਲੁਧਿਆਣਾ, 16 ਅਗਸਤ, ਜ਼ਿਲ੍ਹਾ ਰਾਜਪੂਤ ਸਭਾ(ਰਜ਼ਿ) ਲੁਧਿਆਣਾ ਵਲੋਂ ਰਾਜਪੂਤ ਭਵਨ ਵਿਖੇ 15 ਅਗਸਤ 2025 ਨੂੰ (79ਵਾਂ) ਆਜ਼ਾਦੀ ਮਹਾਂਉਤਸਵ ਮਨਾਇਆ ਗਿਆ । ਇਸ ਮੌਕੇ ਤੇ ਮੁੱਖ ਮਹਿਮਾਨ ਸ.ਕੁਲਵੰਤ ਸਿੰਘ ਚੌਹਾਨ (ਪ੍ਰਧਾਨ ਪ੍ਰਦੇਸ਼ ਰਾਜਪੂਤ ਸਭਾ ਰਜ਼ਿ) ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ।

ਇਸ ਸਮੇਂ ਰਾਜਪੂਤ ਸਭਾ ਦੇ ਆਗੂ ਜ਼ਿਲ੍ਹਾ ਪ੍ਰਧਾਨ ਸ੍ਰ. ਪਰਮਦੀਪ ਸਿੰਘ ਜੋੜਾ, ਚੈਅਰਮੈਨ ਸ੍ਰੀ ਰਮੇਸ਼ ਕੰਡਾ, ਸ੍ਰ. ਦਲਬੀਰ ਸਿੰਘ ਫ਼ਤਿਹਬਾਦੀ ਜਨਰਲ ਸਕੱਤਰ ਪ੍ਰਦੇਸ਼ ਰਾਜਪੂਤ ਸਭਾ, ਸ:ਕਪਤਾਨ ਸਿੰਘ ਆਸ਼ਟ ਸੀਨੀਅਰ ਵਾਇਸ ਪ੍ਰੈਜੀਡੇਟ ਜ਼ਿਲ੍ਹਾ ਰਾਜਪੂਤ ਸਭਾ ਲਧਿ (ਰਜਿ:),

ਸ੍ਰ. ਬੇਅੰਤ ਸਿੰਘ ਜੌੜਾ ਸੀਨੀਅਰ ਵਾਇਸ ਪ੍ਰੈਜੀਡੈਂਟਪ੍ਰਦੇਸ਼ ਰਾਜਪੂਤ ਸਭਾ (ਰਜਿ:), ਸ:ਮਹਿੰਦਰ ਸਿੰਘ ਚੌਹਾਨ ਚੀਫ ਐਡੀਟਰ ਜਾਗ ਰਾਜਪੂਤ ਜ਼ਿਲ੍ਹਾ ਰਾਜਪੂਤ ਸਭਾ ਲੁਧਿਆਣਾ, ਸ੍ਰ. ਸਤਿਨਾਮ ਸਿੰਘ ਰਾਜਪੂਤ ਪ੍ਰਧਾਨ ਪੰਚਾਇਤ, ਸ਼੍ਰੀ ਸ਼ੁਭਾਸ਼ ਕੰਡਾ ਸੀਨੀਅਰ ਮੀਡੀਆ ਸਲਾਹਕਾਰ, ਸ੍ਰ. ਹਰਜੀਤ ਸਿੰਘ ਜੌੜਾ ਜਨਰਲ ਸਕੱਤਰ, ਸ੍ਰ. ਬਲਦੇਵ ਸਿੰਘ ਸੱਦਿਓੜਾ ਵਾਇਸ ਚੇਅਰਮੈਨ ਪੰਚਾਇਤ ਰਾਜਪੂਤ, ਸ੍ਰ. ਸੁਖਜਿੰਦਰ ਸਿੰਘ ਸ਼ਿੰਦਾ  ਸਯੁਕਤ ਸਕੱਤਰ, ਸ:ਸਤਿੰਦਰ ਸਿੰਘ ਟੋਨੀ ਸੀਨੀਅਰ ਮੈਂਬਰ ਜ਼ਿਲ੍ਹਾ ਰਾਜਪੂਤ ਸਭਾ ਲਧਿ(ਰਜਿ:), ਸ:ਜਸਵਿੰਦਰ ਸਿੰਘ (ਜਸ ਰਾਜਪੂਤ) ਚੇਅਰਮੈਨ ਡਿਸਟਿਕ ਯੂਥ ਜਿਲ੍ਹਾ ਰਾਜਪੂਤ ਸਭਾ ਲਧਿ(ਰਜਿ:), ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਮੋਜ਼ੂਦ ਸਨ, ਸ੍ਰ. ਜੀਵਨਪਾਲ ਸਿੰਘ ਰਾਡਾਰ, ਇਸ ਸਮੇਂ ਯੂਨਾਈਟਿਡ ਸਾਇਕਲ ਐਂਡ ਪਾਰਟਸ ਮਨੁੱਫੈਕਚਰਜ਼ ਐਸੋਸੀਏਸ਼ਨ ਦੇ ਆਗੂ ਸ੍ਰ. ਰਾਜਿੰਦਰ ਸਿੰਘ ਸਰਹਾਲੀ  ਅਤੇ ਸ੍ਰ. ਸੁਰਿੰਦਰ ਪਾਲ ਸਿੰਘ ਸੋਨੂੰ ਨਾਜ਼ ਵੀ ਉਚੇਚੇ ਤੋਰ ਤੇ ਪੁੱਜੇ

ਜ਼ਿਲ੍ਹਾ ਪ੍ਰਧਾਨ ਸ੍ਰ. ਪਰਮਦੀਪ ਸਿੰਘ ਜੋੜਾ ਨੇ ਆਏ ਮੁੱਖ ਮਹਿਮਾਨ, ਆਗੂਆਂ ਅਤੇ ਮੈਂਬਰਾਂ ਦਾ ਸਮਾਗਮ ਵਿੱਚ ਪੁੱਜਣ ਲਈ ਧੰਨਵਾਦ ਕੀਤਾ