ਨਿਊਜ਼ ਪੰਜਾਬ
14 ਅਗਸਤ 2025
ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਹਿਰਾਸਤ ਦੀ ਮਿਆਦ ਮੁਹਾਲੀ ਅਦਾਲਤ ਵੱਲੋਂ 14 ਦਿਨ ਲਈ ਵਧਾ ਦਿੱਤੀ ਗਈ ਹੈ। ਅਗਲੀ ਪੇਸ਼ੀ 28 ਅਗਸਤ ਨੂੰ ਹੋਵੇਗੀ। ਅੱਜ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਅਦਾਲਤ ਵਿੱਚ ਹਾਜ਼ਰ ਨਹੀਂ ਕੀਤਾ ਗਿਆ, ਸਗੋਂ ਜੇਲ੍ਹ ਤੋਂ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ।
