ਪ੍ਰਮਾਤਮਾ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ-ਵਿਚਾਰ ਭਾਈ ਸਰਬਜੀਤ ਸਿੰਘ ਜੀ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ 14 ਅਗਸਤ 2025

ਨਿਊਜ਼ ਪੰਜਾਬ

ਪ੍ਰਮਾਤਮਾ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ-ਵਿਚਾਰ ਭਾਈ ਸਰਬਜੀਤ ਸਿੰਘ ਜੀ

*ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ,ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਮਿਤੀ ੧੪ ਅਗਸਤ ੨੦੨੫ ਦਿਨ ਵੀਰਵਾਰ*ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ* ੯੩੧

ਰੋਸੁ ਨ ਕੀਜੈ ਅੰਮ੍ਰਿਤੁ ਪੀਜੈ ਰਹਣੁ ਨਹੀ ਸੰਸਾਰੇ ॥

ਰੋਸੁ = ਰੁਸੇਵਾਂ, ਰੋਸਾ, ਅਜੋੜ। ਕੀਜੈ = ਕਰਨਾ ਚਾਹੀਦਾ। ਰਹਣੁ = ਰਿਹੈਸ਼, ਵਸੇਬਾ। ਸੰਸਾਰੇ = ਸੰਸਾਰ ਵਿਚ।

Be thou not cross with thy Lord and quaff His elixir, Thou art not to stay long in this world.

ਤੂੰ ਆਪਣੇ ਸੁਆਮੀ ਨਾਲ ਗੁੱਸੇ ਨਾਂ ਹੋ ਤੇ ਉਸ ਦੇ ਸੁਧਾਰਸ ਨੂੰ ਪਾਨ ਕਰ। ਇਸ ਜੱਗ ਵਿੱਚ ਤੂੰ ਬਹੁਤ ਚਿਰ ਨਹੀਂ ਠਹਿਰਾਨਾ।

 

ਰਾਜੇ ਰਾਇ ਰੰਕ ਨਹੀ ਰਹਣਾ ਆਇ ਜਾਇ ਜੁਗ ਚਾਰੇ ॥

ਰਾਇ = ਅਮੀਰ। ਰੰਕ = ਕੰਗਾਲ। ਆਇ ਜਾਇ = ਜੋ ਆਇਆ ਹੈ ਉਸ ਨੇ ਚਲੇ ਜਾਣਾ ਹੈ, ਜੋ ਜੰਮਿਆ ਹੈ ਉਸ ਨੇ ਮਰਨਾ ਹੈ। ਜੁਗ ਚਾਰੇ = (ਇਹ ਕੁਦਰਤੀ ਨਿਯਮ) ਚਹੁੰ ਜੁਗਾਂ ਵਿਚ ਹੀ (ਚਲਿਆ ਆ ਰਿਹਾ ਹੈ)।

The kings, the emperors and the paupers, shall remain not, They continue coming and going, the four ages through.

ਪਾਤਿਸ਼ਾਹਾਂ, ਸ਼ਹਿਨਸ਼ਾਹਾਂ ਅਤੇ ਕੰਗਾਲਾਂ ਨੇ ਨਹੀਂ ਰਹਿਣਾ। ਚੌਹਾਂ ਯੁੱਗਾਂ ਅੰਦਰ ਇਹ ਆਉਂਦੇ ਤੇ ਜਾਂਦੇ ਰਹਿੰਦੇ ਹਨ।

ਰਹਣ ਕਹਣ ਤੇ ਰਹੈ ਨ ਕੋਈ ਕਿਸੁ ਪਹਿ ਕਰਉ ਬਿਨੰਤੀ ॥

ਕਹਣ ਤੇ = ਕਹਿਣ ਨਾਲ, ਆਖਣ ਨਾਲ। ਰਹਣ ਕਹਣ ਤੇ = ਇਹ ਆਖਣ ਨਾਲ ਕਿ ਮੈਂ ਜਗਤ ਵਿਚ ਹੀ ਰਹਿਣਾ ਹੈ, ਮਰਨ ਤੋਂ ਬਚਣ ਲਈ ਤਰਲੇ ਲੈਣ ਨਾਲ। ਕਿਸੁ ਪਹਿ = ਕਿਸ ਦੇ ਪਾਸ? ਬਿਨੰਤੀ = ਤਰਲਾ। ਕਿਸ ਪਹਿ ਕਰਉ ਬਿਨੰਤੀ = ਕਿਸੇ ਦੇ ਪਾਸ ਮੈਂ ਤਰਲਾਂ ਕਰਾਂ? (ਇਥੇ ਜਗਤ ਵਿਚ ਸਦਾ ਟਿਕੇ ਰਹਿਣ ਲਈ) ਕਿਸੇ ਅੱਗੇ ਤਰਲੇ ਲੈਣੇ ਵਿਅਰਥ ਹਨ।

Everyone says he will remain here and still no one remains, Then before whom should I make a supplication when no one is permanent?

ਹਰ ਕੋਈ ਆਖਦਾ ਹੈ, ਮੈਂ ਏਥੇ ਰਹਾਂਗਾ ਅਤੇ ਫਿਰ ਭੀ ਕੋਈ ਨਹੀਂ ਰਹਿੰਦਾ। ਤਾਂ ਮੈਂ ਕੀਹਦੇ ਅੱਗੇ ਪ੍ਰਾਰਥਨਾ ਕਰਾਂ, ਜਦ ਕੋਈ ਥਿਰ ਹੀ ਨਹੀਂ।

ਏਕੁ ਸਬਦੁ ਰਾਮ ਨਾਮ ਨਿਰੋਧਰੁ ਗੁਰੁ ਦੇਵੈ ਪਤਿ ਮਤੀ ॥੧੧॥

ਨਿਰੋਧਰੁ = {ਸੰ: ਨਿਰੁਧ = ਵਿਕਾਰਾਂ ਤੋਂ ਬਚਾ ਰੱਖਣਾ} ਵਿਕਾਰਾਂ ਤੋਂ ਬਚਾ ਰੱਖਣ ਵਾਲਾ। ਪਤਿ ਮਤੀ = ਪਤੀ ਪਰਮਾਤਮਾ ਨਾਲ ਮਿਲਾਣ ਵਾਲੀ ਮੱਤ ॥੧੧॥

The One Name of the Lords Master is eternally efficacious. The Guru alone blesses the mortal with honour and sound under standing.

ਸੁਆਮੀ ਮਾਲਕ ਦਾ ਕੇਵਲ ਨਾਮ ਸਦੀਵ ਹੀ ਗੁਣਕਾਰੀ ਹੈ। ਕੇਵਲ ਗੁਰੂ ਜੀ ਹੀ ਪ੍ਰਾਨੀ ਨੂੰ ਇੱਜ਼ਤ ਆਬਰੂ ਤੇ ਯਥਾਰਥ ਸਮਝ ਪ੍ਰਦਾਨ ਕਰਦੇ ਹਨ।

*ਵਾਹਿਗੁਰੂ ਜੀ ਕਾ ਖ਼ਾਲਸਾ*

*ਵਾਹਿਗੁਰੂ ਜੀ ਕੀ ਫਤਿਹ ਜੀ ॥*

🚩🚩🙏🌹🙏🚩🚩