ਲੁਧਿਆਣਾ, 11 ਅਗਸਤ – ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ( UCPMA ) ਦੀਆਂ ਚੋਣਾਂ ਲਈ ਅੱਜ UCPMA ਦੇ ਮੋਜੂਦਾ ਪ੍ਰਧਾਨ ਸ੍ਰ. ਹਰਸਿਮਰਜੀਤ ਸਿੰਘ ਲੱਕੀ ਆਪਣੀ ਟੀਮ ਦੇ ਸੰਭਾਵਿਤ ਉਮੀਦਵਾਰਾ ਦੇ ਨਾਲ ਸਾਇਕਲ ਮਾਰਕੀਟ ਦੇ ਕਈ ਆਗੂਆਂ ਨੂੰ ਮਿਲਕੇ ਚੋਣਾਂ ਬਾਰੇ ਸਹਿਯੋਗ ਮੰਗਿਆ ਅਤੇ ਰਣਨੀਤੀ ਤਿਆਰ ਕੀਤੀ, 
ਇਸ ਸਮੇਂ ਉਨ੍ਹਾਂ ਦੇ ਨਾਲ ਇੰਦਰਜੀਤ ਸਿੰਘ ਨਵਯੁੱਗ, ਰਾਜੀਵ ਜੈਨ, ਰਾਜਿੰਦਰ ਸਿੰਘ ਸਰਹਾਲੀ, ਸਰਿੰਦਰ ਪਾਲ ਸੋਨੂੰ ਨਾਜ਼, ਰਾਜਿੰਦਰ ਨਾਰੰਗ, ਕੁਲਦੀਪ ਸਿੰਘ ਵੀ ਸਨ, ਉਨ੍ਹਾਂ ਹੇਮਰਾਜ ਕਪਲਾ, ਸੁਰਿੰਦਰ ਮੋਹਨ ਸਿੰਘ ਨੀਲਮ ਸਾਈਕਲ, ਅਛਰੂ ਰਾਮ ਗੁਪਤਾ, ਗੋਗੀ ਬਾਂਸਲ ਬਿਟੂ ਬਾਂਸਲ, ਵਿਨੋਦ ਕਪਲਾ, ਅਜੀਤ ਕੁਮਾਰ, ਜਸਵਿੰਦਰ ਡਾਵਰ ਸਮੇਤ ਕਈ ਆਗੂਆਂ ਨਾਲ ਮੁਲਾਕਾਤ ਕੀਤੀ ਜਿੱਥੇ ਆਗੂਆਂ ਨੇ ਲੱਕੀ ਟੀਮ ਲਈ ਸਹਿਮਤੀ ਦਿੱਤੀ,
ਇਸ ਸਮੇਂ ਉੱਘੇ ਸਨਅਤਕਾਰ ਪ੍ਰਭਜੋਤ ਸਿੰਘ ਰਾਜੂ ਜੇ.ਜੇ. ਨੇ ਵੀ ਲੱਕੀ ਗਰੁੱਪ ਦੀ ਹਮਾਇਤ ਦਾ ਐਲਾਨ ਕੀਤਾ ਹੈ
ਇੰਦਰਜੀਤ ਸਿੰਘ ਨਵਯੁੱਗ ਬਣਨਗੇ ਉਮੀਦਵਾਰ
![]()
ਸੂਤਰਾਂ ਅਨੁਸਾਰ ਯੂਨਾਈਟਿਡ ਸਾਇਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ( UCPMA ) ਦੇ ਪੁਰਾਣੇ ਆਗੂ ਇੰਦਰਜੀਤ ਸਿੰਘ ਨਵਯੁੱਗ ਨੂੰ ਲੱਕੀ ਟੀਮ ਵਿੱਚ ਸ਼ਾਮਲ ਕਰਨ ਲਈ ਉਨ੍ਹਾਂ ਦੀ ਸਹਿਮਤੀ ਲੈ ਲਈ ਹੈ ਅਤੇ ਕਿਸੇ ਅਹੁਦੇ ਤੇ ਉਮੀਦਵਾਰ ਵਜੋਂ ਐਲਾਨੇ ਜਾ ਸਕਦੇ ਹਨ, ਸ੍ਰ. ਨਵਯੁੱਗ ਦਾ ਟੀਮ ਵਿੱਚ ਸ਼ਾਮਲ ਨਾਲ ਲੱਕੀ ਗਰੁੱਪ ਨੂੰ ਵੱਡਾ ਲਾਹਾ ਮਿਲੇਗਾ
ਲੱਕੀ ਟੀਮ ਦੇ ਸੰਭਾਵਿਤ ਉਮੀਤਵਾਰ ਇੰਦਰਜੀਤ ਸਿੰਘ ਨਵਯੁੱਗ, ਰਾਜਿੰਦਰ ਸਿੰਘ ਸਰਹਾਲੀ ਅਤੇ ਸੁਰਿੰਦਰ ਪਾਲ ਸਿੰਘ ਸੋਨੂੰ ਨਾਜ਼ ਨੇ ਯੁਵਰਾਜ ਛਾਬੜਾ ਦੇ ਨਾਲ ਸੀਨੀਅਰ ਆਗੂ ਅਵਤਾਰ ਸਿੰਘ ਆਜ਼ਾਦ ਪ੍ਰਧਾਨ ਸਮਾ ਸਕੇਲ ਇੰਡਸਟਰੀ ਐਸੋਸੀਏਸ਼ਨ ਨਿਊ ਜਨਤਾ ਨਗਰ, ਗੁਰਮੀਤ ਸਿੰਘ ਗੇਂਦੂ ਪ੍ਰਧਾਨ ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਸ਼ਿਮਲਾਪੁਰੀ ਡਾਬਾ ਰੋਡ, ਕੌਂਸਲਰ ਜਗਮੀਤ ਸਿੰਘ ਨੋਨੀ, ਰਾਜਪਾਲ ਸਿੰਘ ਚਾਵਲਾ ਸਾਈਕਲ ਨਰਿੰਦਰ ਨਾਗਪਾਲ ਨਾਗਪਾਲ ਇੰਡਸਟਰੀਜ਼ ਸਮੇਤ ਗਿੱਲ ਰੋਡ ਗੋਬਿੰਦ ਪੁਰਾ ਬਾਜ਼ਾਰ, ਸ਼ਿਮਲਾ ਪੁਰੀ ਸਮੇਤ ਮਿਕਸ ਲੈਂਡ ਦੇ ਕਈ ਇਲਾਕਿਆਂ ਵਿੱਚ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ ਵੋਟਰਾਂ ਵੱਲੋਂ ਪੂਰਨ ਸਹਿਯੋਗ ਮਿਲਣ ਤੇ ਟੀਮ ਵੱਲੋਂ ਧੰਨਵਾਦ ਵੀ ਕੀਤਾ ਜਾ ਰਿਹਾ 

