ਸੰਸਦ ਮੈਂਬਰਾਂ ਨੂੰ ਲੈ ਕੇ ਜਾ ਰਹੇ Air India ਜਹਾਜ਼ ਦੀ ਐਮਰਜੈਂਸੀ ਲੈਂਡਿੰਗ,ਵਾਲ-ਵਾਲ ਬਚਿਆ ਹਾਦਸਾ 

ਨਿਊਜ਼ ਪੰਜਾਬ

11 ਅਗਸਤ 2025

ਤਿਰੂਵਨੰਤਪੁਰਮ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਐਤਵਾਰ ਸ਼ਾਮ ਨੂੰ ਤਕਨੀਕੀ ਸਮੱਸਿਆ ਕਾਰਨ ਚੇਨਈ ਵੱਲ ਮੋੜ ਦਿੱਤਾ ਗਿਆ।ਜਹਾਜ਼ ਚੇਨਈ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰਿਆ, ਜਿੱਥੇ ਜਹਾਜ਼ ਦੀ ਜ਼ਰੂਰੀ ਜਾਂਚ ਕੀਤੀ ਜਾਵੇਗੀ।। ਜਾਣਕਾਰੀ ਅਨੁਸਾਰ, ਇਸ ਉਡਾਣ ਵਿੱਚ ਪੰਜ ਸੰਸਦ ਮੈਂਬਰ ਵੀ ਮੌਜੂਦ ਸਨ। ਕੇ. ਵੇਣੂਗੋਪਾਲ, ਕੋਡਿਕੁਨਿਲ ਸੁਰੇਸ਼, ਅਦੂਰ ਪ੍ਰਕਾਸ਼, ਕੇ. ਰਾਧਾਕ੍ਰਿਸ਼ਨਨ ਅਤੇ ਰਾਬਰਟ ਬਰੂਸ ਇਸ ਉਡਾਣ ਰਾਹੀਂ ਦਿੱਲੀ ਜਾ ਰਹੇ ਸਨ। ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ 10 ਅਗਸਤ ਨੂੰ ਤਿਰੂਵਨੰਤਪੁਰਮ ਤੋਂ ਦਿੱਲੀ ਲਈ ਉਡਾਣ ਭਰਨ ਵਾਲੇ AI2455 ਦੇ ਚਾਲਕ ਦਲ ਨੇ ਸ਼ੱਕੀ ਤਕਨੀਕੀ ਸਮੱਸਿਆ ਅਤੇ ਖਰਾਬ ਮੌਸਮ ਕਾਰਨ ਸਾਵਧਾਨੀ ਵਜੋਂ ਜਹਾਜ਼ ਨੂੰ ਚੇਨਈ ਵੱਲ ਮੋੜ ਦਿੱਤਾ।

ਦਰਅਸਲ, ਜਦੋਂ ਚਾਲਕ ਦਲ ਨੂੰ ਰਸਤੇ ਵਿੱਚ ਖਰਾਬ ਮੌਸਮ ਕਾਰਨ ਇੱਕ ਸ਼ੱਕੀ ਤਕਨੀਕੀ ਖਰਾਬੀ ਦਾ ਪਤਾ ਲੱਗਿਆ, ਤਾਂ ਇਸਨੂੰ ਚੇਨਈ ਵੱਲ ਮੋੜ ਦਿੱਤਾ ਗਿਆ ਪਰ ਉੱਥੇ ਦੋ ਜਹਾਜ਼ ਇੱਕੋ ਰਨਵੇਅ ‘ਤੇ ਆ ਗਏ। ਇਸ ਤੋਂ ਬਾਅਦ ਉਡਾਣ ਨੂੰ ਦੁਬਾਰਾ ਹਵਾ ਵਿੱਚ ਉਤਾਰਿਆ ਗਿਆ।