ਨਿਊਜ਼ ਪੰਜਾਬ
10 ਅਗਸਤ 2025
ਪੀਐਮ ਮੋਦੀ ਨੇ ਟਰੇਨਾਂ ਨੂੰ ਦਿਖਾਈ ਹਰੀ ਝੰਡੀ ਕਈ ਵਿਕਾਸ ਪ੍ਰੋਜੈਕਟਾਂ ਦਾ ਵੀ ਕੀਤਾ ਉਦਘਾਟਨ ਅੰਮ੍ਰਿਤਸਰ ਕਟਰਾ ਵੰਡੇ ਭਾਰਤ ਟ੍ਰੇਨ ਦੀ ਹੋਈ ਸ਼ੁਰੂਆਤ ਦੇਸ਼ ਨੂੰ ਮਿਲੀ ਅਤੇ ਨਵੀਆਂ ਮੰਦੇ ਭਾਰਤ ਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਗਲੁਰੂ ਦੇ ਕੇਐਸਆਰ ਰੇਲਵੇ ਸਟੇਸ਼ਨ ‘ਤੇ 3 ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾਈ। ਇਸ ਵਿੱਚ ਬੈਂਗਲੁਰੂ ਤੋਂ ਬੇਲਾਗਾਵੀ, ਅੰਮ੍ਰਿਤਸਰ ਤੋਂ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਅਤੇ ਨਾਗਪੁਰ (ਅਜਨੀ) ਤੋਂ ਪੁਣੇ ਤੱਕ ਰੇਲ ਗੱਡੀਆਂ ਸ਼ਾਮਲ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਗਲੁਰੂ ਦੇ ਕੇਐਸਆਰ ਰੇਲਵੇ ਸਟੇਸ਼ਨ ‘ਤੇ 3 ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਬੱਚਿਆਂ ਨਾਲ ਗੱਲਬਾਤ ਵੀ ਕੀਤੀ।
ਜਾਣਕਾਰੀ ਅਨੁਸਾਰ ਵੰਦੇ ਭਾਰਤ ਟਰੇਨ ‘ਚ ਅੱਜ ਮੁਫ਼ਤ ਯਾਤਰਾ ਹੋਵੇਗੀ। ਇਹ ਟਰੇਨ ਸ਼ਾਮ 5.20 ‘ਤੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ। ਅੱਜ ਜਲੰਧਰ ਤੋਂ 100 ਵਿਦਿਆਰਥੀ ਟਰੇਨ ‘ਚ ਬੈਠ ਕੇ ਅੰਮ੍ਰਿਤਸਰ ਪਹੁੰਚਣਗੇ। ਲੋਕ ਸਭਾ ਮੈਂਬਰ ਗੁਰਜੀਤ ਔਜਲਾ ਅਤੇ ਭਾਜਪਾ ਆਗੂ ਸ਼ਵੇਤ ਮਲਿਕ ਅੰਮ੍ਰਿਤਸਰ ‘ਚ ਹੋਣ ਵਾਲੇ ਸਮਾਗਮ ‘ਚ ਸ਼ਮੂਲੀਅਤ ਕਰਨਗੇ। ਵੰਦੇ ਭਾਰਤ ਟਰੇਨ ਕੱਲ ਤੋਂ ਰੋਜ਼ਾਨਾ ਸ਼ਾਮ 6.40 ‘ਤੇ ਚੱਲ ਕੇ 12.20 ‘ਤੇ ਕਟੜਾ ਪਹੁੰਚੇਗੀ।
