ਟਰੰਪ ਵੱਲੋਂ ਭਾਰਤ ਨੂੰ ਮੁੜ ਧਮਕੀ;ਰੂਸ ਤੋਂ ਤੇਲ ਖ਼ਰੀਦਣ ’ਤੇ ਭਾਰਤ ’ਤੇ ਟੈਕਸ ਵਧਾਵਾਂਗੇ

ਨਿਊਜ਼ ਪੰਜਾਬ

5 ਅਗਸਤ 2025

ਅਮਰੀਕਾ ਦੇ ਪੂਰਵ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ‘ਤੇ ਤਿੱਖੇ ਸ਼ਬਦਾਂ ਵਿੱਚ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਰੂਸ ਤੋਂ ਵੱਡੀ ਮਾਤਰਾ ਵਿੱਚ ਕੱਚਾ ਤੇਲ ਖਰੀਦ ਕੇ ਉਨ੍ਹਾਂ ਦੀ ਯੁੱਧ ਮਸ਼ੀਨ ਨੂੰ ਅਸਹਿਯੋਗ ਦੇਣ ਦੀ ਬਜਾਏ ਲਾਭ ਕਮਾ ਰਿਹਾ ਹੈ। ਟਰੰਪ ਨੇ ਟਰੂਥ ਸੋਸ਼ਲ ‘ਤੇ ਪੋਸਟ ਕਰਕੇ ਕਿਹਾ ਕਿ ਭਾਰਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਉੱਚੀ ਕੀਮਤ ‘ਤੇ ਇਹ ਤੇਲ ਵੇਚ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਯੂਕਰੇਨ ਵਿੱਚ ਚੱਲ ਰਹੀ ਜੰਗ ਅਤੇ ਹੋ ਰਹੀ ਹਾਨੀ ਨੂੰ ਲੈ ਕੇ ਉਦਾਸੀਨ ਹੈ। ਇਸੇ ਚਲਦਿਆਂ, ਟਰੰਪ ਨੇ 1 ਅਗਸਤ ਤੋਂ ਭਾਰਤ ‘ਤੇ 25% ਟੈਰਿਫ ਲਾਗੂ ਕਰਨ ਦਾ ਐਲਾਨ ਕੀਤਾ, ਜੋ ਹੁਣ 7 ਅਗਸਤ ਤੋਂ ਲਾਗੂ ਹੋਵੇਗਾ। ਭਾਰਤ ਵੱਲੋਂ ਟਰੰਪ ਦੇ ਦਾਅਵਿਆਂ ਤੇ ਸੰਯਮਿਤ ਜਵਾਬ ਦਿੰਦਿਆਂ ਕਿਹਾ ਗਿਆ ਕਿ ਰਾਸ਼ਟਰੀ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।