ਨਿਊਜ਼ ਪੰਜਾਬ
30 ਜੁਲਾਈ 2025
ਸੰਯੁਕਤ ਕਿਸਾਨ ਮੋਰਚਾ ਵੱਲੋਂ ‘ਆਪ’ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖਿਲਾਫ ਟਰੈਕਟਰ ਮਾਰਚ ਦਾ ਦਿੱਤੇ ਗਏ ਸੱਦੇ ਦੇ ਚੱਲਦੇ ਅੱਜ ਪੰਜਾਬ ’ਚ ਰੋਸ ਜਾਹਿਰ ਕੀਤਾ ਜਾਵੇਗਾ। ਦੱਸ ਦਈਏ ਕਿ ਟਰੈਕਟਰ ਮਾਰਚ ਦਾ ਸਭ ਤੋਂ ਵੱਧ ਅਸਰ ਲੁਧਿਆਣਾ ’ਚ ਦੇਖਣ ਨੂੰ ਮਿਲ ਸਕਦਾ ਹੈ। ਲੁਧਿਆਣਾ ਜ਼ਿਲ੍ਹੇ ਵਿੱਚ ਤਿੰਨ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ, ਜਿੱਥੇ ਪ੍ਰਦਰਸ਼ਨਕਾਰੀਆਂ ਦੁਆਰਾ 1000 ਤੋਂ ਵੱਧ ਟਰੈਕਟਰ, ਕਾਰਾਂ ਅਤੇ ਮੋਟਰਸਾਈਕਲਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਸੱਤਾਧਾਰੀ ਸਰਕਾਰ ਦੀ ਯੋਜਨਾ ਲੁਧਿਆਣਾ ਦੇ ਲਗਭਗ 40 ਪਿੰਡਾਂ ਤੋਂ ਵੱਧ ਤੋਂ ਵੱਧ ਜ਼ਮੀਨ – 24311 ਏਕੜ (ਰਿਹਾਇਸ਼ੀ ਲਈ) ਅਤੇ 21550 ਏਕੜ (ਉਦਯੋਗਾਂ ਲਈ) ਪ੍ਰਾਪਤ ਕਰਨ ਦੀ ਹੈ, ਜਿਨ੍ਹਾਂ ਵਿੱਚ ਦਾਣਾ ਮੰਡੀ, ਜੋਧਾਂ, ਦਾਖਾ ਗਰਾਊਂਡ, ਮੁੱਲਾਂਪੁਰ ਅਤੇ ਦਾਣਾ ਮੰਡੀ, ਕੂਮਕਲਾਂ ਸ਼ਾਮਲ ਹਨ।
