ਅੱਜ ਗੁਜਰਾਤ ਦੌਰੇ ‘ਤੇ ਰਹਿਣਗੇ CM ਮਾਨ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ

ਨਿਊਜ਼ ਪੰਜਾਬ

ਚੰਡੀਗੜ੍ਹ-23 ਜੁਲਾਈ 2025

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਗੁਜਰਾਤ ਦੌਰੇ ‘ਤੇ ਜਾ ਰਹੇ ਹਨI ਸੀਐਮ ਮਾਨ ਅਤੇ ਅਰਵਿੰਦ ਕੇਜਰੀਵਾਲ ਅੱਜ ਯਾਨੀ 23 ਅਤੇ 24 ਜੁਲਾਈ ਨੂੰ ਭਾਜਪਾ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ਼ ਰੈਲੀਆਂ ਕਰਨਗੇI ਸੀਐਮ ਮਾਨ ਅਤੇ ਅਰਵਿੰਦ ਕੇਜਰੀਵਾਲ ਗੁਜਰਾਤ ਦੇ ਮੋਡਾਸਾ ਅਤੇ ਡੇਡੀਆਪਾਡਾ ਵਿੱਚ ਵੱਡੀਆਂ ਰੈਲੀਆਂ ਨੂੰ ਸੰਬੋਧਨ ਕਰਨਗੇ। ਗੁਜਰਾਤ ਦੇ ਮੋਡਾਸਾ ਵਿੱਚ ਅੱਜ ਕਿਸਾਨਾਂ ਅਤੇ ਪਸ਼ੂਪਾਲਕਾਂ ਦੇ ਸਮਰਥਨ ਵਿੱਚ ਹੋ ਰਹੀ ਮਹਾ ਪੰਚਾਇਤ ਦਾ ਹਿੱਸਾ ਬਣਣਗੇ।