ਵੀਅਤਨਾਮ ’ਚ ਤੂਫਾਨ ਕਾਰਨ ਕਿਸ਼ਤੀ ਪਲਟੀ, ਕਿਸ਼ਤੀ ਵਿਚ ਕੁਲ 53 ਲੋਕ ਸਵਾਰ ਸਨ,ਹਾਦਸੇ’ਚ 34 ਲੋਕਾਂ ਦੀ ਮੌਤ 

ਨਿਊਜ਼ ਪੰਜਾਬ

20 ਜੁਲਾਈ 2025

ਵੀਅਤਨਾਮ ’ਚ ਸਨਿਚਰਵਾਰ ਦੁਪਹਿਰ ਨੂੰ ਸੈਰ-ਸਪਾਟੇ ਦੌਰਾਨ ਅਚਾਨਕ ਆਏ ਤੂਫਾਨ ਦੌਰਾਨ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਪਲਟ ਗਈ, ਜਿਸ ’ਚ 34 ਲੋਕਾਂ ਦੀ ਮੌਤ ਹੋ ਗਈ। ਅੱਠ ਹੋਰ ਅਜੇ ਵੀ ਲਾਪਤਾ ਹਨ।

ਜਾਣਕਾਰੀ ਮੁਤਾਬਕ ‘ਵੰਡਰ ਸੀ’ ਨਾਮ ਦੀ ਇਹ ਕਿਸ਼ਤੀ ’ਚ 48 ਮੁਸਾਫ਼ਰ ਅਤੇ ਚਾਲਕ ਦਲ ਦੇ ਪੰਜ ਮੈਂਬਰ ਸਵਾਰ ਸਨ, ਜਿਨ੍ਹਾਂ ਵਿਚੋਂ ਸਾਰੇ ਵੀਅਤਨਾਮੀ ਸਨ। ਬਚਾਅ ਕਰਮਚਾਰੀਆਂ ਨੇ 11 ਲੋਕਾਂ ਨੂੰ ਬਚਾਇਆ ਅਤੇ ਹਾਦਸੇ ਵਾਲੀ ਥਾਂ ਦੇ ਨੇੜੇ ਮ੍ਰਿਤਕਾਂ ਨੂੰ ਬਰਾਮਦ ਕੀਤਾ। ਤੇਜ਼ ਹਵਾਵਾਂ ਕਾਰਨ ਕਿਸ਼ਤੀ ਪਲਟ ਗਈ। ਬਚੇ ਲੋਕਾਂ ਵਿਚ ਇਕ 14 ਸਾਲ ਲੜਕਾ ਵੀ ਸ਼ਾਮਲ ਸੀ ਅਤੇ ਉਸ ਨੂੰ ਪਲਟੀ ਹੋਈ ਕਿਸ਼ਤੀ ਵਿਚ ਫਸਣ ਦੇ ਚਾਰ ਘੰਟੇ ਬਾਅਦ ਬਚਾਇਆ ਗਿਆ।

ਵੀਅਤਨਾਮ ਦੇ ਪ੍ਰਧਾਨ ਮੰਤਰੀ ਫਾਮ ਮਿਨਹ ਚਿਨਹ ਨੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਅਤੇ ਰੱਖਿਆ ਅਤੇ ਜਨਤਕ ਸੁਰੱਖਿਆ ਬਲਾਂ ਨੂੰ ਬਚਾਅ ਕਾਰਜ ਤੇਜ਼ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਘਟਨਾ ਦੇ ਕਾਰਨਾਂ ਦੀ ਜਾਂਚ ਦੀ ਮੰਗ ਕੀਤੀ ਅਤੇ ਕਿਸੇ ਵੀ ਉਲੰਘਣਾ ਵਿਰੁੱਧ ਸਖ਼ਤ ਕਾਰਵਾਈ ਦਾ ਵਾਅਦਾ ਕੀਤਾ।