ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਦੁਗਰੀ ਵਿਖ਼ੇ ਸ਼੍ਰੀ ਗੁਰੁ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਮਾਗਮ ਹੋਏ 

*ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸੇਵਾ ਸਕੰਲਪ ਦੀ ਅਹਿਮੀਅਤ ਨੂੰ ਸੰਗਤਾਂ ‘ ਚ ਹੋਰ ਉਭਾਰਇਆ- ਕੁਲਵਿੰਦਰ ਸਿੰਘ ਬੈਨੀਪਾਲ*

*************************

ਨਿਊਜ਼ ਪੰਜਾਬ

ਲੁਧਿਆਣਾ, 19 ਜੁਲਾਈ – ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਦੁੱਗਰੀ ਫੇਸ -1 ਦੀ ਪ੍ਰਬੰਧਕ ਕਮੇਟੀ ਵੱਲੋ ਅੱਜ ਗੁਰਦੁਆ ਸਾਹਿਬ ਵਿਖੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਇਆ ਗਿਆ!ਇਸ ਸਬੰਧੀ ਆਯੋਜਿਤ ਕੀਤੇ ਗਏ ਮਹਾਨ ਗੁਰਮਤਿ ਸਮਾਗਮ ਅੰਦਰ ਪੰਥ ਦੇ ਮਹਾਨ ਕੀਰਤਨੀਏ ਭਾਈ ਸੁਖਜਿੰਦਰ ਸਿੰਘ ਬਾਬਾ ਬਕਾਲਾ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ,

ਸਟੂਡੈਂਟਸ ਆਫ ਸਿੱਖ ਸਕੂਲ ਆਫ ਮਿਊਜ਼ਿਕ ਦੇ ਕੀਰਤਨੀ ਜੱਥੇ ਦੇ ਮੈਬਰਾਂ ਅਤੇ

ਇਸਤਰੀ ਸਤਿਸੰਗ ਸਭਾ ਦੇ ਸ਼ਬਦੀ ਜੱਥੇ ਦੀਆਂ ਬੀਬੀਆਂ ਦੇ ਕੀਰਤਨੀ ਜੱਥਿਆ ਨੇ ਆਪਣੀਆਂ ਹਾਜ਼ਰੀਆਂ ਭਰਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਅਤੇ ਸੰਗਤਾਂ ਨੂੰ ਸੇਵਾ ਸਕੰਲਪ ਦੇ ਨਾਲ ਜੁੜਨ ਦੀ ਪ੍ਰੇਣਾ ਦਿੱਤੀ! ਗੁਰਮਤਿ ਸਮਾਗਮ ਦੌਰਾਨ ਇਕੱਤਰ ਹੋਈਆਂ ਸੰਗਤਾਂ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦੇਦਿਆ ਹੋਇਆ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਦੁੱਗਰੀ ਫੇਸ 1ਦੇ ਮੁੱਖ ਸੇਵਾਦਾਰ ਸ. ਕੁਲਵਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਸੇਵਾ ਤੇ ਸਿਮਰਨ ਦੇ ਪੁੰਜ ਅਠਵੇਂ ਪਾਤਿਸ਼ਾਹ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਮਨੁੱਖੀ ਸੇਵਾ ਦਿਵਸ ਦੇ ਰੂਪ ਵੱਜੋ ਮਨਾ ਰਹੀ ਹੈ, ਕਿਉ ਕਿ ਗੁਰੂ ਸਾਹਿਬ ਨੇ ਜਿੱਥੇ ਸਮੁੱਚੀ ਲੋਕਾਈ ਨੂੰ ਸਾਂਝੀਵਾਲਤਾ ਦਾ ਸ਼ੰਦੇਸ਼ ਦਿੱਤਾ ਉੱਥੇ ਨਾਲ ਹੀ ਮਨੁੱਖੀ ਜੀਵਨ ਜਾਂਚ ਨੂੰ ਇੱਕ ਨਵੀਂ ਸੇਧ ਪ੍ਰਦਾਨ ਕੀਤੀ ਅਤੇ ਸੇਵਾ ਸਕੰਲਪ ਦੀ ਅਹਿਮੀਅਤ ਨੂੰ ਹੋਰ ਉਭਾਰਦਿਆਂ ਹੋਇਆ ਸੰਗਤਾਂ ਨੂੰ ਦੀਨ ਦੁੱਖੀਆ ਦੀ ਵੱਧ ਤੋ ਵੱਧ ਸੇਵਾ ਕਰਨ ਦੀ ਤਾਕੀਦ ਵੀ ਕੀਤੀ।ਸ.ਬੈਨੀਪਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੌਜੂਦਾ ਸਮੇਂ ਅੰਦਰ ਗੁਰੂ ਸਾਹਿਬ ਜੀ ਵੱਲੋਂ ਬਖ਼ਸ਼ੇ ਸੇਵਾ ਤੇ ਸਿਮਰਨ ਦੇ ਸੰਕਲਪ ਨੂੰ ਸੰਭਾਲਣ ਦੀ ਮੁੱਖ ਜ਼ਰੂਰਤ ਹੈ ਤਾਂ ਹੀ ਹਰ ਬੱਚਾ ਤੇ ਨੌਜਵਾਨ ਆਪਣੇ ਅੰਦਰ ਗੁਰਸਿੱਖੀ ਵਾਲਾ ਜ਼ਜਬਾ ਪੈਦਾ ਕਰਕੇ ਗੁਰੂ ਵਾਲਾ ਬਣ ਸਕਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਤ ਨੂੰ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਕੀਤੇ ਜਾਣ ਵਾਲੇ ਗੁਰਮਤਿ ਸਮਾਗਮ ਅੰਦਰ ਭਾਈ ਇਕਬਾਲ ਸਿੰਘ ਗੁਰੂ ਕੀ ਕਾਂਸੀ਼ ਵਾਲੇ ਜਿੱਥੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ, ਉੱਥੇ ਗਿਆਨੀ ਗੁਰਵਿੰਦਰ ਸਿੰਘ ਜਵੱਦੀ ਟਕਸਾਲ ਵਾਲੇ ਸੰਗਤਾਂ ਨੂੰ ਗੁਰਬਾਣੀ ਕਥਾ ਤੇ ਗੁਰਮਤਿ ਵਿਚਾਰਾਂ ਰਾਹੀਂ ਗੁਰੂ ਸਾਹਿਬ ਦੇ ਜੀਵਨ ਉਪਰ ਚਾਨਣਾ ਪਾਉਣਗੇ!ਇਸ ਦੌਰਾਨ ਉਨ੍ਹਾਂ ਨੇ ਆਪਣੇ ਸਾਥੀ ਮੈਬਰਾਂ ਦੇ ਨਾਲ ਕੀਰਤਨੀ ਜੱਥਿਆਂ ਦੇ ਸਮੂਹ ਮੈਬਰਾਂ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ। ਸਮਾਗਮ ਅੰਦਰ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਸ. ਬਲਜੀਤ ਸਿੰਘ ਸੇਠੀ ਪਰਮਿੰਦਰ ਸਿੰਘ ਕਰਤਾਰ ਸਿੰਘ ਬਰਾੜ ਯਸ਼ਪਾਲ ਸਿੰਘ ਤਰਲੋਕ ਸਿੰਘ ਸੱਚਦੇਵਾ ਰਜਿੰਦਰ ਸਿੰਘ ਭਾਟੀਆ ਬਲਬੀਰ ਸਿੰਘ ਗੁਰਦੀਪ ਸਿੰਘ ਕਾਲੜਾ ਪਰਮਜੀਤ ਸਿੰਘ ਅਵਤਾਰ ਸਿੰਘ ਅਰਜਨ ਸਿੰਘ ਦਰਸ਼ਨ ਸਿੰਘ ਸੋਨਪਾਲ ਵਿਰਨਜੀਤ ਸਿੰਘ ਸੋਨਪਾਲ ਹਰਮੀਤ ਸਿੰਘ ਐਡਵੋਕੇਟ ਰਜਿੰਦਰ ਪਾਲ ਸਿੰਘ ਸਰਬਜੀਤ ਸਿੰਘ ਚਗਰ ਮਲਕੀਤ ਸਿੰਘ ਯਸ਼ਪਾਲ ਸਿੰਘ ਡਾਕਟਰ ਪ੍ਰੇਮ ਸਿੰਘ ਚਾਵਲਾ ਮਨਜੀਤ ਸਿੰਘ,ਚਰਨਜੀਤ ਸਿੰਘ,ਕਨਵੰਲਜੀਤ ਸਿੰਘ ਅਤੇਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਜਿੰਨ੍ਹਾਂ ਵਿੱਚ ਬੀਬੀ ਮਨਜੀਤ ਕੌਰ ਬੀਬੀ ਬਲਵਿੰਦਰ ਕੌਰ ਬੱਤਰਾ ਬੀਬੀ ਦਵਿੰਦਰ ਕੌਰ ਬੀਬੀ ਕਰਮਜੀਤ ਕੌਰ ਬੀਬੀ ਕੁਲਜੀਤ ਕੌਰ, ਬੀਬੀ ਅਮ੍ਰਿਤਪਾਲ ਕੌਰ, ਸਿਮਰਨ ਕੌਰ, ਪਰਮਜੀਤ ਕੌਰ,ਵਿਸੇਸ਼ ਤੌਰ ਤੇ ਹਾਜਰ ਸਨ!

ਫੋਟੋ ਕੈਪਸ਼ਨ—–ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਸ.ਕੁਲਵਿੰਦਰ ਸਿੰਘ ਬੈਨੀਪਾਲ, ਬਲਬੀਰ ਸਿੰਘ ਅਤੇ ਸਰਬਜੀਤ ਸਿੰਘ ਚੰਗਰ ਭਾਈ ਸੁਖਜਿੰਦਰ ਸਿੰਘ ਬਾਬਾ ਬਕਾਲਾ ਦੇ ਕੀਰਤਨੀ ਜੱਥੇ ਨੂੰ ਸਿਰਪਾਉ ਭੇਟ ਕਰਦੇ ਹੋਏ!