ਲੁਧਿਆਣਾ’ਚ ਭਾਜਪਾ ਆਗੂ ਨਮਨ ਬਾਂਸਲ’ਤੇ ਹਮਲਾ;3 ਦਿਨਾਂ ਤੋਂ ਮਿਲ ਰਹੀਆਂ ਧਮਕੀਆਂ, ਹਮਲਾਵਰਾ ਨੇ ਪਿੱਠ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਵਾਰ

ਨਿਊਜ਼ ਪੰਜਾਬ

19 ਜੁਲਾਈ 2025

ਲੁਧਿਆਣਾ ਵਿੱਚ ਭਾਜਪਾ ਆਗੂ ਨਮਨ ਬਾਂਸਲ ‘ਤੇ ਅਣਪਛਾਤੇ ਨੌਜਵਾਨਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੁੱਕਰਵਾਰ ਰਾਤ ਟਿੱਬਾ ਰੋਡ ‘ਤੇ ਗੋਪਾਲ ਨਗਰ ਚੌਕ ‘ਤੇ ਅਣਪਛਾਤੇ ਨੌਜਵਾਨਾਂ ਨੇ ਪਹਿਲਾਂ ਨਮਨ ਨੂੰ ਥੱਪੜ ਮਾਰਿਆ ਅਤੇ ਫਿਰ ਉਸਦੀ ਪਿੱਠ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਚਸ਼ਮਦੀਦਾਂ ਅਨੁਸਾਰ ਇਹ ਘਟਨਾ ਰਾਤ 10 ਵਜੇ ਦੇ ਕਰੀਬ ਵਾਪਰੀ, ਜਿੱਥੇ ਨੌਜਵਾਨਾਂ ਨੇ ਚੌਕ ਵਿੱਚ ਹਮਲਾ ਕਰ ਦਿੱਤਾ। ਲੋਕਾਂ ਅਨੁਸਾਰ ਇਸ ਦੌਰਾਨ ਗੋਲੀਬਾਰੀ ਵੀ ਹੋਈ। ਭਾਜਪਾ ਆਗੂ ਨੇ ਨੇੜਲੀ ਦੁਕਾਨ ‘ਤੇ ਜਾ ਕੇ ਆਪਣੀ ਜਾਨ ਬਚਾਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਉਸਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।

ਭਾਜਪਾ ਆਗੂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਸਨੂੰ ਪਿਛਲੇ 2-3 ਦਿਨਾਂ ਤੋਂ ਧਮਕੀਆਂ ਮਿਲ ਰਹੀਆਂ ਸਨ, ਉਹ ਆਮ ਵਾਂਗ ਦੁਕਾਨ ਤੋਂ ਘਰ ਵਾਪਸ ਆ ਰਿਹਾ ਸੀ, ਇਸੇ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਘਰ ਵਿੱਚ ਮੇਰੇ ‘ਤੇ ਹਮਲਾ ਕਰ ਦਿੱਤਾ। ਫਿਲਹਾਲ ਪੁਲਿਸ ਨੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।