ਖਹੜ ਤੋ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਨੇ ਦਿੱਤਾ ਅਸਤੀਫਾ 

ਨਿਊਜ਼ ਪੰਜਾਬ

18 ਜੁਲਾਈ 2025

ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਖਰੜ ਤੋਂ ਇੰਚਾਰਜ ਰਣਜੀਤ ਸਿੰਘ ਗਿੱਲ ਨੇ ਅਸਤੀਫਾ ਦੇ ਦਿੱਤਾ। ਰਣਜੀਤ ਸਿੰਘ ਗਿੱਲ, ਜੋ ਕਿ ਲੋਕਾਂ \‘ਚ ਗਿੱਲਕੋ ਨਾਂ ਨਾਲ ਵੀ ਜਾਣੇ ਜਾਂਦੇ ਹਨ, ਨੇ 2017 ਅਤੇ 2022 ਦੇ ਵਿਧਾਨ ਸਭਾ ਚੋਣਾਂ \‘ਚ ਅਕਾਲੀ ਦਲ ਦੀ ਟਿਕਟ \‘ਤੇ ਖਰੜ ਤੋਂ ਚੋਣ ਲੜੀ ਸੀ, ਪਰ ਦੋਨੇ ਵਾਰ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਉਨ੍ਹਾਂ ਦੇ ਪਾਰਟੀ ਛੱਡਣ ਦੀ ਖ਼ਬਰ ਨੇ ਖਰੜ ਹਲਕੇ‘ਚ ਰਾਜਨੀਤਕ ਗਰਮਾਹਟ ਪੈਦਾ ਕਰ ਦਿੱਤੀ ਹੈ। ਹਾਲਾਂਕਿ ਰਣਜੀਤ ਸਿੰਘ ਗਿੱਲ ਵੱਲੋਂ ਹਾਲੇ ਤਕ ਕਿਸੇ ਨਵੀਂ ਪਾਰਟੀ’ਚ ਸ਼ਾਮਲ ਹੋਣ ਜਾਂ ਨਵਾਂ ਰਾਜਨੀਤਕ ਰੂਪ ਲੈਣ ਬਾਰੇ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ।