ਐਤਵਾਰ ਨੂੰ ਹੋਵੇਗਾ ਫੌਜਾ ਸਿੰਘ ਦਾ ਜੱਦੀ ਪਿੰਡ ਬਿਆਸ’ਚ ਅੰਤਿਮ ਸੰਸਕਾਰ;ਦੁਪਹਿਰ 12 ਵਜੇ ਕੀਤਾ ਜਾਵੇਗਾ ਸਸਕਾਰ

ਨਿਊਜ਼ ਪੰਜਾਬ

17 ਜੁਲਾਈ 2025

ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ, 114 ਸਾਲਾ ਫੌਜਾ ਸਿੰਘ ਦਾ ਅੰਤਿਮ ਸੰਸਕਾਰ 20 ਜੁਲਾਈ ਨੂੰ ਦੁਪਹਿਰ 12:00 ਵਜੇ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਇਹ ਜਾਣਕਾਰੀ ਫੌਜਾ ਸਿੰਘ ਦੇ ਪੁੱਤਰ ਹਰਵਿੰਦਰ ਸਿੰਘ ਸੁੱਖਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਰਿਸ਼ਤੇਦਾਰ ਕੈਨੇਡਾ ਅਤੇ ਇੰਗਲੈਂਡ ਤੋਂ ਆ ਗਏ ਹਨ ਅਤੇ ਅੰਤਿਮ ਸੰਸਕਾਰ ਐਤਵਾਰ ਨੂੰ ਕੀਤਾ ਜਾਵੇਗਾ।

ਦੱਸ ਦੇਈਏ ਕਿ ਸੋਮਵਾਰ, 14 ਜੁਲਾਈ ਨੂੰ, ਫੌਜਾ ਸਿੰਘ ਦੁਪਹਿਰ 3:30 ਵਜੇ ਆਪਣੇ ਪਿੰਡ ਬਿਆਸ ਪਿੰਡ ਨੇੜੇ ਪਠਾਨਕੋਟ-ਜਲੰਧਰ ਰਾਸ਼ਟਰੀ ਰਾਜਮਾਰਗ ‘ਤੇ ਸੈਰ ਲਈ ਨਿਕਲੇ ਸਨ। ਜਿਵੇਂ ਹੀ ਉਹ ਸੜਕ ਪਾਰ ਕਰਨ ਲੱਗੇ, ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।