ਸਾਬਕਾ MLA ਹਰਮੀਤ ਸਿੰਘ ਸੰਧੂ ‘ਆਪ’ਵਿੱਚ ਸ਼ਾਮਿਲ,ਜਿਮਨੀ ਚੋਣ ਲਈ ਹੋ ਸਕਦੇ ਨੇ ਉਮੀਦਵਾਰ,CM ਮਾਨ ਨੇ ਕੀਤਾ ਸਵਾਗਤ

ਨਿਊਜ਼ ਪੰਜਾਬ

15 ਜੁਲਾਈ 2025

ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹੇ ਹਰਮੀਤ ਸਿੰਘ ਸੰਧੂ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਸੂਬਾ ਇੰਚਾਰਜ ਮੁਨੀਸ਼ ਸਿਸੋਦੀਆ ਦੀ ਮੌਜੂਦਗੀ ’ਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਹਰਮੀਤ ਸਿੰਘ ਸੰਧੂ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਲੰਮੇ ਸਮੇਂ ਕਿਆਸ ਲਗਾਇਆ ਜਾ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਤਰਨਤਾਰਨ ਵਿਧਾਨ ਸਭਾ ਹਲਕਾ ਜੋ ‘ਆਪ’ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਖਾਲ੍ਹੀ ਐਲਾਨਿਆ ਜਾ ਚੁੱਕਾ ਹੈ, ਤੋਂ ਜਿਮਨੀ ਚੋਣ ਵਿਚ ਹਰਮੀਤ ਸਿੰਘ ਸੰਧੂ ਉਮੀਦਵਾਰ ਹੋ ਸਕਦੇ ਹਨ।