ਲੁਧਿਆਣਾ ( ) ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗ੍ਰਾਮ ਲੁਧਿਆਣਾ ਦੇ ਐਨਸੀਸੀ ਏਅਰ ਵਿੰਗ ਦੇ ਕੈਡਿਟਾਂ ਨੂੰ ਅੱਜ ਨੰਬਰ 4 ਪੰਜਾਬ ਏਅਰ ਸਕੁਡਰਨ ਐਨਸੀਸੀ ਲੁਧਿਆਣਾ, ਸਿਵਲ ਲਾਈਨ ਵਿਖੇ ਹਵਾਈ ਜਹਾਜ਼ ਨੂੰ ਚਲਾਉਣ ਵਾਸਤੇ ਜਾਣਕਾਰੀ ਦਿੱਤੀ ਗਈ।
ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝਾ ਕਰਦਿਆਂ ਹੋਇਆਂ ਏ ਐਨ ਓ ਪਰਮਬੀਰ ਸਿੰਘ ਨੇ ਦੱਸਿਆ ਕਿ ਯੂਨਿਟ ਵਿੱਚ ਡਾਇਰੈਕਟਰ ਜਨਰਲ ਐਨਸੀਸੀ ਵੱਲੋਂ ਇੱਕ ਸਿਮੂਲੇਟਰ ਫਲਾਇੰਗ ਮਸ਼ੀਨ ਮੁਹਈਆ ਕਰਵਾਈ ਗਈ ਹੈ। ਇਸ ਵਿੱਚ ਵਾਇਰਸ ਐਸ ਡਬਲਿਊ – 80 ਮਾਈਕਰੋ ਲਾਈਟ ਏਅਰ ਕਰਾਫਟ ਦੇ ਕੋਕਪਿਟ ,ਜਿਸ ਵਿੱਚ ਪਾਇਲਟ ਅਤੇ ਉਸ ਦਾ ਸਾਥੀ ਬੈਠਦੇ ਹਨ ,ਦਾ ਹੂਬਹੂ ਰੂਪਾਂਤਰਨ ਕੀਤਾ ਗਿਆ ਹੈ ।ਜਿਸ ਨਾਲ ਕੈਡਿਟਾਂ ਨੂੰ ਹਵਾਈ ਜਹਾਜ਼ ਨੂੰ ਕਿਵੇਂ ਕਾਬੂ ਕਰਨਾ ਹੈ ਤੇ ਉਸ ਦੇ ਵਿੱਚ ਕਿਹੜੇ ਕਿਹੜੇ ਕੰਟਰੋਲ ਕਰਨ ਦੇ ਢੰਗ ਅਤੇ ਮੀਟਰ ਹੁੰਦੇ ਹਨ, ਉਹਨਾਂ ਨੂੰ ਵੀ ਚੰਗੀ ਤਰ੍ਹਾਂ ਦਰਸਾਇਆ ਗਿਆ ਹੈ। ਜਿਸ ਨਾਲ ਕੈਡਿਟ ਇਕ ਹਵਾਈ ਜਹਾਜ਼ ਨੂੰ ਚਲਾਨ ਵਿੱਚ ਬਿਨਾਂ ਕਿਸੇ ਜੋਖਿਮ ਤੋਂ ਮੁਹਾਰਤ ਹਾਸਲ ਕਰ ਸਕਣ।
ਏਰੋ ਮਾਡਲ ਇੰਸਟਰਕਟਰ ਗੌਰਵ ਸ਼ਰਮਾ ਨੇ ਕੈਡਿਟਾਂ ਨੂੰ ਇਸ ਸਬੰਧੀ ਬਹੁਤ ਹੀ ਵਧੀਆ ਢੰਗ ਦੇ ਨਾਲ ਜਾਣਕਾਰੀ ਦਿੱਤੀ ਅਤੇ ਉਹਨਾਂ ਦੇ ਨਾਲ ਪੂਰਾ ਸਮਾਂ ਲਗਾ ਕੇ ਉਹਨਾਂ ਨੂੰ ਇਸ ਵਿੱਚ ਪਰਪੱਖ ਕੀਤਾ।
ਯੂਨਿਟ ਦੇ ਕਮਾਂਡਿੰਗ ਅਫਸਰ ਨੇ ਕੈਡਿਟਾ ਨੂੰ ਇਸ ਸਿਮੂਲੇਟਰ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਆਪਣੇ ਆਪ ਨੂੰ ਹਵਾਈ ਜਹਾਜ਼ ਚਲਾਉਣ ਵਿੱਚ ਪੂਰੀ ਤਰ੍ਹਾਂ ਤਿਆਰ ਕਰਨ ਲਈ ਪ੍ਰੇਰਿਤ ਕੀਤਾ । ਉਨਾਂ ਦੱਸਿਆ ਕਿ ਯੂਨਿਟ ਵੱਲੋਂ ਸਾਰੇ ਹੀ ਸਕੂਲਾਂ – ਕਾਲਜਾਂ ਦੇ ਕੈਡਿਟਾਂ ਨੂੰ ਇਸ ਸਿਮੂਲੇਟਰ ਦੀ ਮਦਦ ਨਾਲ ਬਿਨਾਂ ਕਿਸੇ ਜੋਖਿਮ ਅਤੇ ਬਿਨਾਂ ਹੀ ਕਿਸੇ ਨੁਕਸਾਨ ਤੋਂ ਬਹੁਤ ਹੀ ਵਧੀਆ ਢੰਗ ਦੇ ਨਾਲ ਹਵਾਈ ਜਹਾਜ ਚਲਾਣ ਲਈ ਤਿਆਰ ਕੀਤਾ ਜਾ ਸਕਦਾ ਹੈ । ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਨਾਲ ਕਿ ਏਅਰ ਵਿੰਗ ਦੇ ਕੈਡਿਟ ਹਵਾਈ ਜਹਾਜ਼ ਦੇ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਹਾਸਿਲ ਕਰ ਸਕਦੇ ਹਨ।
ਕੈਡਿਟ ਦੀਪਾਂਸ਼ੀ ਨੇ ਇਸ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਇਸ ਨੂੰ ਬਹੁਤ ਹੀ ਵਧੀਆ ਸਿਖਲਾਈ ਯੰਤਰ ਦੱਸਿਆ । ਉਸਨੇ ਦੱਸਿਆ ਕਿ ਇਸ ਦੇ ਨਾਲ ਹੀ ਉਸ ਨੂੰ ਹਵਾਈ ਜਹਾਜ ਦੇ ਸਾਰੇ ਕਾਬੂ ਕਰਨ ਵਾਲੇ ਯੰਤਰਾਂ ਅਤੇ ਉਸ ਦੇ ਮੀਟਰਾਂ ਬਾਰੇ ਭਰਪੂਰ ਜਾਣਕਾਰੀ ਹਾਸਿਲ ਹੋ ਗਈ ਹੈ ਤੇ ਹੁਣ ਜੇਕਰ ਉਹ ਇਸ ਤਰੀਕੇ ਦੇ ਨਾਲ ਹੀ ਸਿਖਲਾਈ ਪ੍ਰਾਪਤ ਕਰਦੀ ਰਹੀ ਤਾਂ ਇੱਕ ਯੋਗ ਪਾਇਲਟ ਬਣ ਸਕਦੀ ਹੈ।
ਇਸ ਮੌਕੇ ਯੂਨਿਟ ਵਿੱਚੋਂ ਜੂਨੀਅਰ ਵਾਰੰਟ ਅਫਸਰ ਰਿਸ਼ਬ, ਸਾਰਜੈਂਟ ਰਾਜਕੁਮਾਰ, ਕੋਪਲ ਮਾਂਗਰ ਕੋਪਲ ਹਰੀਸ਼ ਆਦਿ ਵੀ ਮੌਜੂਦ ਰਹੇ ਅਤੇ ਕੈਡਿਟਾਂ ਨੂੰ ਸਹੀ ਤਰੀਕੇ ਨਾਲ ਸਿਖਲਾਈ ਪ੍ਰਾਪਤ ਕਰਾਉਣ ਵਿੱਚ ਪੂਰੀ ਮਦਦ ਕੀਤੀ।
ਹਵਾਈ ਜਹਾਜ ਚਲਾਉਣ ਦਾ ਐਨਸੀਸੀ ਕੈਡਿਟਾਂ ਨੂੰ ਕਰਵਾਇਆ ਗਿਆ ਅਭਿਆਸ
