ਨਿਊਜ਼ ਪੰਜਾਬ
9 ਜੁਲਾਈ 2025
ਗੁਜਰਾਤ ਵਿੱਚ ਮਹੀਸਾਗਰ ਨਦੀ ‘ਤੇ ਬਣੇ ਪੁਲ ਦਾ ਇੱਕ ਹਿੱਸਾ ਢਹਿ ਗਿਆ। ਇਸ ਦੌਰਾਨ ਕਈ ਵਾਹਨ ਨਦੀ ਵਿੱਚ ਡਿੱਗ ਗਏ। ਤਿੰਨ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਜਦੋਂ ਕਿ ਕਈ ਲੋਕਾਂ ਨੂੰ ਬਚਾਇਆ ਗਿਆ ਹੈ।
ਇਹ ਪੁਲ 43 ਸਾਲ ਪੁਰਾਣਾ ਸੀ। ਵਡੋਦਰਾ-ਆਨੰਦ ਨੂੰ ਜੋੜਨ ਵਾਲਾ ਇਹ ਗੰਭੀਰਾ ਪੁਲ ਉਸ ਸਮੇਂ ਢਹਿ ਗਿਆ ਜਦੋਂ ਭਾਰੀ ਆਵਾਜਾਈ ਸੀ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਟਰੱਕ ਅੱਧੇ ਟੁੱਟੇ ਪੁਲ ‘ਤੇ ਲਟਕਦਾ ਦਿਖਾਈ ਦੇ ਰਿਹਾ ਹੈ। ਇਸ ਸਮੇਂ ਬਚਾਅ ਕਾਰਜ ਜਾਰੀ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 8.30 ਵਜੇ ਦੇ ਕਰੀਬ ਵਾਪਰੀ। ਪੁਲ ਢਹਿ ਜਾਣ ਕਾਰਨ ਦੋ ਟਰੱਕਾਂ ਅਤੇ ਇੱਕ ਪਿਕਅੱਪ ਵੈਨ ਸਮੇਤ ਚਾਰ ਵਾਹਨ ਮਹੀਸਾਗਰ ਨਦੀ ਵਿੱਚ ਡਿੱਗ ਗਏ। ਪੁਲਿਸ ਅਤੇ ਸਥਾਨਕ ਲੋਕ ਮੌਕੇ ‘ਤੇ ਮੌਜੂਦ ਹਨ। ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਮੌਕੇ ‘ਤੇ ਮੌਜੂਦ ਹਨ।
