ਕਿਰਗਿਸਤਾਨ ਏਸ਼ੀਅਨ ‘ਚ ਹੋਏ ਪਾਵਰ ਲਿਫਟਿੰਗ ਮੁਕਾਬਲੇ ‘ਚ ਇੱਕੋ ਪਿੰਡ ਦੇ 3 ਨੌਜਵਾਨਾਂ ਨੇ ਪਹਿਲਾ ਸਥਾਨ ਹਾਸਲ ਕਰਕੇ ਜਿੱਤੇ ਗੋਲਡ ਮੈਡਲ

ਨਿਊਜ਼ ਪੰਜਾਬ

6 ਜੁਲਾਈ 2025

ਫ਼ਰੀਦਕੋਟ ਜ਼ਿਲ੍ਹੇ ਦਾ ਨਾਮ ਇਥੋਂ ਦੇ ਨੌਜਵਾਨ ਲੜਕੇ ਲੜਕੀਆਂ ਲਗਾਤਾਰ ਚਮਕਾ ਰਹੇ ਹਨ। ਉਹ ਭਾਵੇ ਸਿੱਖਿਆ ਦੇ ਖੇਤਰ ‘ਚ ਹੋਵੇ ਜਾਂ ਖੇਡਾਂ ਦੇ ਖੇਤਰ ‘ਚ। ਇਸੇ ਤਹਿਤ ਹੁਣ ਫਿਰ ਖੇਡਾਂ ਦੇ ਖੇਤਰ ‘ਚ ਫ਼ਰੀਦਕੋਟ ਜ਼ਿਲ੍ਹੇ ਦੇ 3 ਨੌਜਵਾਨਾਂ ਨੇ ਪਾਵਰ ਲਿਫਟਿੰਗ ਮੁਕਾਬਲੇ ‘ਚ ਪਹਿਲਾ ਸਥਾਨ ਹਾਸਲ ਕਰ ਗੋਲ੍ਡ ਮੈਡਲ ਜਿੱਤ ਕੇ ਫ਼ਰੀਦਕੋਟ ਦਾ ਨਾਮ ਪੂਰੀ ਦੁਨੀਆਂ ‘ਚ ਰੋਸ਼ਨ ਕਰ ਦਿੱਤਾ ਹੈ।

ਜਾਣਕਾਰੀ ਮੁਤਾਬਕ ਵਿਸ਼ਵ ਪਾਵਰ ਲਿਫਟਿੰਗ ਕਾਂਗਰਸ ਫੈੱਡਰੇਸ਼ਨ ਵੱਲੋਂ ਕਿਰਗਿਸਤਾਨ ਵਿਖੇ ਕਰਵਾਏ ਗਏ ਏਸ਼ੀਆਈ ਪਾਵਰ ਲਿਫਟਿੰਗ ਮੁਕਾਬਲੇ ਵਿੱਚ ਪੰਜਾਬ ਦੇ 5 ਨੌਜਵਾਨਾਂ ਨੇ ਬਾਜ਼ੀ ਮਾਰੀ ਹੈ। ਇਨ੍ਹਾਂ ਪੰਜ ਨੌਜਵਾਨਾਂ ਵਿੱਚੋ ਫਰੀਦਕੋਟਜ਼ਿਲ੍ਹੇ ਦੇ ਇੱਕੋ ਪਿੰਡ ਪੰਜਗਰਾਈਂ ਕਲਾਂ ਦੇ 3 ਨੌਜਵਾਨਾਂ ਨੇ ਪਹਿਲਾ ਸਥਾਨ ਹਾਸਲ ਕਰਕੇ ਗੋਲ੍ਡ ਮੈਡਲ ਜਿੱਤ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਤਿੰਨਾਂ ਨੌਜਵਾਨਾਂ ਦੇ ਪਿੰਡ ਪਹੁੰਚਣ ਸਮੇਂ ਪੂਰੇ ਪਿੰਡ ਦੇ ਲੋਕਾਂ ਨੇ ਇਕੱਠਿਆਂ ਹੋਕੇ ਖੁਸ਼ੀ ਮਨਾਈ।  ਜਾਣਕਾਰੀ ਮੁਤਾਬਕ ਇਨ੍ਹਾਂ ਤਿੰਨ ਲੜਕਿਆਂ ਵਿੱਚੋ ਇਕ 19 ਸਾਲ ਦੇ ਨੌਜਵਾਨ ਨੇ 305 ਕਿੱਲੋ ਵਜ਼ਨ ਉਠਾਉਣ ਨਾਲ ਵਰਲਡ ਰਿਕਾਰਡ ਤੋੜਕੇ ਹੋਰ ਖੁਸ਼ੀ ਦਾ ਮਹੌਲ ਬਣਾ ਦਿੱਤਾ। ਇਸ ਤੋਂ ਪਹਿਲਾਂ ਅਮਰੀਕਾ ਦੇ ਖਿਡਾਰੀ ਨੇ 300 ਕਿਲੋ ਵਜਨ ਨਾਲ ਵਰਲਡ ਰਿਕਾਰਡ ਹਾਸਲ ਕੀਤਾ ਸੀ।

ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਸਾਬਕਾ ਸਰਪੰਚ ਬੀਬੀ ਅਮਰਜੀਤ ਕੌਰ‌ ਪੰਜਗਰਾਈਂ ਨੇ ਸਭ ਨੂੰ ਮੁਬਾਰਕਬਾਦ ਦਿੱਤੀ ਅਤੇ ਤਿੰਨੇ ਗ੍ਰਾਮ ਪੰਚਾਇਤਾਂ ਅਤੇ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ ਇਨ੍ਹਾਂ ਨੌਜਵਾਨਾਂ ਪ੍ਰਤੀ ਧਿਆਨ ਦੇਣ ਦੀ ਅਪੀਲ ਕੀਤੀ ਤਾਂ ਜੋ ਇਹ ਨੌਜਵਾਨ ਸਰਕਾਰ ਅਨੁਸਾਰ ਚੰਗੀ ਨੌਕਰੀ ਮਿਲਣ ਤੇ ਹੋਰ ਹੌਸਲੇ ਨਾਲ ਵੱਧ ਚੜ ਕੇ ਪੰਜਾਬ ਦਾ ਨਾਮ ਰੋਸ਼ਨ ਕਰਨ ਅਤੇ ਖੇਡ ਪ੍ਰਦਰਸ਼ਨ ਕਰਕੇ ਪੂਰੀ ਦੁਨੀਆ ‘ਚ ਵਿਸ਼ਵ ਭਾਰਤ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਦੇ ਰਹਿਣ ਤਾਂ ਜੋ ਬਾਕੀ ਨੋਜਵਾਨ ਪ੍ਰਭਾਵਿਤ ਹੋ ਕੇ ਖੇਡਾਂ ਵੱਲ ਧਿਆਨ ਦੇਣ ਅਤੇ ਨਸ਼ਿਆਂ ਤੋਂ ਵੀ ਦੂਰ ਰਹਿ ਸਕਣ।