ਯੂਪੀ ਵਿੱਚ ਇੱਕ ਕਾਰ ਦੁਰਘਟਨਾਂ ਗ੍ਰਸਤ ਹੋਣ ਨਾਲ ਲਾੜੇ ਸਮੇਤ ਅੱਠ ਵਿਅਕਤੀਆਂ ਦੀ ਮੌਤ 

ਸੰਭਲ,( U P ) 5 ਜੁਲਾਈ –  ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਵਿਆਹ ਲਈ ਲਾੜੇ ਅਤੇ ਬਰਾਤੀਆਂ ਨੂੰ ਲੈ ਕੇ ਜਾ ਰਹੀ ਇੱਕ ਬੋਲੇਰੋ ਐਸਯੂਵੀ ਦੇ ਇੱਕ ਕਾਲਜ ਦੀ ਕੰਧ ਨਾਲ ਟਕਰਾ ਜਾਣ ਕਾਰਨ 24 ਸਾਲਾ ਲਾੜੇ ਸਮੇਤ, 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਹੈ ।

ਮੀਡੀਆ ਰਿਪੋਰਟਾਂ ਅਨੁਸਾਰ ਇਹ ਘਟਨਾ ਸਵੇਰੇ 6:30 ਵਜੇ ਦੇ ਕਰੀਬ ਜੇਵਨਈ ਪਿੰਡ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਬੋਲੈਰੋ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ ਜਦੋਂ ਜਨਤਾ ਇੰਟਰ ਕਾਲਜ ਨੇੜੇ ਡਰਾਈਵਰ ਨੇ ਆਪਣਾ ਕੰਟਰੋਲ ਗੁਆ ਦਿੱਤਾ ਜਿਸ ਕਾਰਨ ਕਾਰ ਚਾਰਦੀਵਾਰੀ ਨਾਲ ਟਕਰਾ ਗਈ ਅਤੇ ਫਿਰ ਪਲਟ ਗਿਆ। ਗੱਡੀ ਵਿੱਚ ਦਸ ਸਵਾਰ ਸਨ, ਸਾਰੇ ਪਰਿਵਾਰਕ ਮੈਂਬਰ, ਵਿਆਹ ਸਮਾਰੋਹ ਵਿੱਚ ਜਾ ਰਹੇ ਸਨ।