ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਨੂੰ ਸਮਰਪਿਤ ਹਫ਼ਤਾਵਾਰੀ ਕੀਰਤਨ ਸਮਾਗਮ ਆਯੋਜਿਤ

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਧਰਮ ਨਿਰਪੱਖ ਸ਼ਾਸ਼ਕ ਤੇ ਗੁਰੂ ਘਰ ਦਾ ਅਨਿਨ ਸੇਵਕ ਸੀ- ਭੁਪਿੰਦਰ ਸਿੰਘ

********************

ਲੁਧਿਆਣਾ, 29 ਜੂਨ ( ) ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਨੂੰ ਸਮਰਪਿਤ ਹਫਤਾਵਾਰੀ ਕੀਰਤਨ ਸਮਾਗਮ ਦਾ ਆਯੋਜਨ ਬੜੀ ਸ਼ਰਧਾ ਭਾਵਨਾ ਨਾਲ ਕੀਤਾ ਗਿਆ।ਇਸ ਦੌਰਾਨ ਸਮਾਗਮ ਵਿੱਚ ਇੱਕਤਰ ਹੋਈਆ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ. ਭੁਪਿੰਦਰ ਸਿੰਘ

ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਧਰਮ ਨਿਰਪੱਖ ਤੇ ਇਨਸਾਫ ਪਸੰਦ ਮਹਾਰਾਜਾ ਸਨ। ਜਿਨ੍ਹਾਂ ਦੇ ਰਾਜ ਅੰਦਰ ਸਭ ਧਰਮਾਂ ਦੇ ਲੋਕਾਂ ਨੂੰ ਨਿਆ ਮਿਲਦਾ ਸੀ ਤੇ ਕਿਸੇ ਨਾਲ ਵਿਤਕਰਾ ਨਹੀ ਸੀ ਹੁੰਦਾ। ਉਨ੍ਹਾਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਿੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਸੋਨੇ ਦੀ ਸੇਵਾ ਕਰਾਈ ਉੱਥੇ ਵੱਖ ਵੱਖ ਧਰਮਾਂ ਦੇ ਅਸਥਾਨਾਂ ਲਈ ਜਮੀਨਾਂ ਦਾਨ ਕੀਤੀਆਂ। ਜਿਸ ਦੇ ਲਈ ਉਨ੍ਹਾ ਦੇ ਰਾਜ ਕਾਲ ਦੇ ਸਮੇਂ ਨੂੰ ਇੱਕ ਸੁਨਹਿਰੀ ਰਾਜ ਦੇ ਰੂਪ ਵੱਜੋਂ ਯਾਦ ਕੀਤਾ ਜਾਂਦਾ ਹੈ। ਇਸ ਤੋ ਪਹਿਲਾਂ ਆਯੋਜਿਤ ਕੀਤੇ ਗਏ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਭਾਈ ਸਰਬਜੀਤ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆ ਦੇ ਕੀਰਤਨੀ ਜੱਥੇ ਨੇ ਗੁਰਬਾਣੀ ਦਾ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਉਨ੍ਹਾਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਕੇਵਲ ਇੱਕ ਚੰਗੇ ਸ਼ਾਸ਼ਕ ਹੀ ਨਹੀਂ ਸਨ ਬਲਕਿ ਗੁਰੂ ਘਰ ਦੇ ਅਨਿਨ ਸੇਵਕ ਵੀ ਸਨ। ਉਨ੍ਹਾਂ ਦੀ ਨਿੱਘੀ ਤੇ ਪਿਆਰੀ ਯਾਦ ਨੂੰ ਸਾਰਥਕ ਢੰਗ ਨਾਲ ਮਨਾਉਣ ਲਈ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੌਂ ਕੀਤਾ ਗਿਆ ਉਪਰਾਲਾ ਸਮੁੱਚੀ ਕੌਮ ਦੇ ਲਈ ਪ੍ਰੇਣਾ ਦਾ ਸਰੋਤ ਹੈ। ।

ਸਮਾਗਮ ਦੀ ਸਮਾਪਤੀ ਮੌਕੇ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੈਬਰਾਂ ਨੇ ਸਾਂਝੇ ਰੂਪ ਵਿੱਚ ਕੀਰਤਨੀ ਜੱਥੇ ਦੇ ਮੈਬਰਾਂ ਨੂੰ ਸਿਰਪਾਓ ਬਖਸ਼ਿਸ ਕਰਕੇ ਉਨ੍ਹਾਂ ਦਾ ਧੰਨਵਾਦ ਪ੍ਰਗਟ ਕੀਤਾ |ਕੀਰਤਨ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ.ਇੰਦਰਜੀਤ ਸਿੰਘ ਮਕੱੜ,ਬਾਬਾ ਅਜੀਤ ਸਿੰਘ,ਜਤਿੰਦਰਪਾਲ ਸਿੰਘ ਸਲੂਜਾ,ਕਰਨੈਲ ਸਿੰਘ ਬੇਦੀ ਭੁਪਿੰਦਰਪਾਲ ਸਿੰਘ ਧਵਨ , ਏ.ਪੀ ਸਿੰਘ ਅਰੋੜਾ,ਸੁਰਿੰਦਰਪਾਲ ਸਿੰਘ ਭੁਟੀਆਨੀ,ਐਨ.ਐਸ.ਕਥੂਰੀਆਂ, ਤੇਜਿੰਦਰ ਸਿੰਘ ਮਕੱੜ, ਇੰਦਰਜੀਤ ਸਿੰਘ ਖੁਰਾਣਾ,ਮਨਿੰਦਰਪਾਲ ਸਿੰਘ,ਜਗਬੀਰ ਸਿੰਘ ,ਰਜਿੰਦਰ ਸਿੰਘ ਮੱਕੜ, ਸਰਪੰਚ ਗੁਰਚਰਨ ਸਿੰਘ ਖੁਰਾਣਾ,,ਕਵੰਲਜੀਤ ਸਿੰਘ ਖੁਰਾਣਾ,ਜੀਤ ਸਿੰਘ,ਗੁਰਵਿੰਦਰ ਸਿੰਘ ਆੜਤੀ,ਸੁਰਿੰਦਰ ਸਿੰਘ ਸਚਦੇਵਾ, ਹਰਕਿਰਤ ਸਿੰਘ ਬਾਵਾ,ਮਨਜੀਤ ਸਿੰਘ ਟੋਨੀ, ਰਜਿੰਦਰ ਸਿੰਘ ਮੱਕੜ,ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ ,ਗੁਰਦੀਪ ਸਿੰਘ ਸਲੂਜਾ, ਬਲਜੀਤ ਸਿੰਘ ਦੂਆ (ਨਵਦੀਪ ਰੀਜ਼ੋਰਟ),ਗਗਨਦੀਪ ਸਿੰਘ ਬੇਦੀ,ਅਮਨਦੀਪ ਸਿੰਘ ਬੇਦੀ, ਮਹਿੰਦਰ ਸਿੰਘ ਡੰਗ ,ਅਤੱਰ ਸਿੰਘ ਮੱਕੜ, ਰਜਿੰਦਰ ਸਿੰਘ ਡੰਗ,ਹਰਮੀਤ ਸਿੰਘ ਡੰਗ,ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪਸਿੰਘ,ਕਰਨਦੀਪ ਸਿੰਘ ਸਿਮਰਨ, ਬਲ ਫਤਹਿ ਸਿੰਘ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ।