ਨਿਊਜ਼ ਪੰਜਾਬ
ਮੌਸਮ ਵਿਭਾਗ, 26 ਜੂਨ 2025
ਅੱਜ ਮੌਸਮ ਵਿਭਾਗ ਨੇ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਹੈ। ਇੱਥੇ ਮੀਂਹ ਦੇ ਨਾਲ-ਨਾਲ ਬਿਜਲੀ ਚਮਕਣ ਦੀ ਵੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ, ਰਾਜ ਵਿੱਚ ਜੂਨ ਮਹੀਨਾ ਆਮ ਰਿਹਾ ਹੈ, ਜੋ ਕਿ ਚੰਗੇ ਸੰਕੇਤ ਹਨ। ਇਸਦੇ ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਤਾਪਮਾਨ ਵਿੱਚ 2.9 ਡਿਗਰੀ ਦੀ ਕਮੀ ਆਈ ਹੈ, ਜੋ ਕਿ ਆਮ ਤਾਪਮਾਨ ਨਾਲੋਂ 6.8 ਡਿਗਰੀ ਘੱਟ ਹੈ।
ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ ਦਰਜ ਕੀਤਾ ਗਿਆ, ਜੋ 36.1 ਡਿਗਰੀ ਰਿਹਾ। ਦੂਜੇ ਪਾਸੇ, ਬੁੱਧਵਾਰ ਸ਼ਾਮ ਤੱਕ ਅੰਮ੍ਰਿਤਸਰ ਵਿੱਚ 30 ਮਿਮੀ, ਪਟਿਆਲਾ ਵਿੱਚ 16 ਮਿਮੀ, ਫਤਿਹਗੜ੍ਹ ਸਾਹਿਬ ਵਿੱਚ 1 ਮਿਮੀ, ਹੁਸ਼ਿਆਰਪੁਰ ਅਤੇ ਰੋਪੜ ਵਿੱਚ 0.5 ਮਿਮੀ ਮੀਂਹ ਪਇਆ। ਜਦਕਿ ਲੁਧਿਆਣਾ ਵਿੱਚ ਮੀਂਹ ਦੇ ਕੇਵਲ ਨਿਸ਼ਾਨ ਮਿਲੇ ਹਨ।
ਇਸਦੇ ਇਲਾਵਾ, ਪੰਜਾਬ ਦੇ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 30.8 ਡਿਗਰੀ, ਲੁਧਿਆਣਾ ਵਿੱਚ 30.8 ਡਿਗਰੀ, ਪਟਿਆਲਾ ਵਿੱਚ 27.8 ਡਿਗਰੀ, ਪਠਾਨਕੋਟ ਵਿੱਚ 32 ਡਿਗਰੀ, ਬਠਿੰਡਾ ਵਿੱਚ 34.2 ਡਿਗਰੀ ਅਤੇ ਫਰੀਦਕੋਟ ਵਿੱਚ 33.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ।ਮੌਸਮ ਵਿਭਾਗ ਨੇ ਮਾਨਸੂਨ ਦੀ ਗਤੀਵਿਧੀ ਦੇ ਮੱਧ ਨਜ਼ਰ ਰਾਜ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਹੈ।
ਇਸਦੇ ਇਲਾਵਾ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਕਪੂਰਥਲਾ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਮੁਕਤਸਰ ਅਤੇ ਫ਼ਾਜ਼ਿਲਕਾ ਵਿੱਚ ਯੈਲੋ ਅਲਰਟ ਜਾਰੀ ਕੀਤੇ ਗਏ ਹਨ।
