ਅੰਮ੍ਰਿਤਸਰ ਚ ਸੈਲਾਨੀਆਂ ਨਾਲ ਦੋ ਬਾਈਕ ਸਵਾਰਾਂ ਵੱਲੋਂ ਕੀਤੀ ਗਈ ਲੁੱਟ ਦੀ ਕੋਸ਼ਿਸ਼;ਲੁੱਟ ਧੂਹ ਦੌਰਾਨ ਪਲਟਿਆ ਆਟੋ,4 ਜਣੇ ਜ਼ਖ਼ਮੀ

ਨਿਊਜ਼ ਪੰਜਾਬ

ਅੰਮ੍ਰਿਤਸਰ,24 ਜੂਨ 2025

ਅੰਮ੍ਰਿਤਸਰ ਘੁੰਮਣ ਆਏ ਸੈਲਾਨੀਆਂ ਨੂੰ ਲੁਟੇਰਿਆਂ ਵੱਲੋਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਆਟੋ ਹਾਦਸਾਗ੍ਰਸਤ ਹੋ ਗਿਆ ਅਤੇ 4 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ 2 ਔਰਤਾਂ ਵੀ ਸ਼ਾਮਲ ਹਨ। ਪੀੜਤ ਰਾਜੇਸ਼ ਦਾ ਕਹਿਣਾ ਹੈ ਕਿ ਉਹ ਝਾਰਖੰਡ ਤੋਂ ਆਇਆ ਹੈ ਅਤੇ ਕੱਲ੍ਹ ਦੇਰ ਸ਼ਾਮ ਰੀਟਰੀਟ ਦੇਖਣ ਗਏ ਸਨ। ਸ਼ਾਮ ਨੂੰ ਆਟੋ ਰਾਹੀਂ ਵਾਪਸ ਆਉਂਦੇ ਸਮੇਂ 2 ਬਾਈਕ ਸਵਾਰਾਂ ਨੇ ਉਸ ਨਾਲ ਬੈਠੀਆਂ ਔਰਤਾਂ ਤੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਆਟੋ ਆਪਣਾ ਸੰਤੁਲਨ ਗੁਆ ਬੈਠਾ ਅਤੇ ਪਲਟ ਗਿਆ। ਉਸਦਾ ਕਹਿਣਾ ਹੈ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ