ਲੁਧਿਆਣਾ ਵਿੱਚ ਆਪ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਤੇ ਵਰਕਰਾਂ ਵਿੱਚ ਖੁਸ਼ੀ : ਕੈਬਨਿਟ ਮੰਤਰੀ ਭੁੱਲਰ ਦਾ ਜਿੱਤ ਲਈ ਹੋ ਰਿਹਾ ਵਿਸ਼ੇਸ਼ ਜ਼ਿਕਰ

ਹਰਿੰਦਰ ਸਿੰਘ / ਨਿਊਜ਼ ਪੰਜਾਬ

ਲੁਧਿਆਣਾ, 23 ਜੂਨ – ਲੁਧਿਆਣਾ ਵੈਸਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਸੰਜੀਵ ਅਰੋੜਾ ਦੀ ਜਿੱਤ ਤੇ ਆਪ ਵਰਕਰਾਂ ਅਤੇ ਆਗੂਆਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ, ਪੰਜਾਬ ਦੇ ਕਈ ਸ਼ਹਿਰਾ ਤੋਂ ਲੱਢੂ ਵੰਡਣ ਤੇ ਜਿੱਤ ਦੀਆਂ ਰੈਲੀਆਂ ਕੱਢਣ ਦੀਆਂ ਖ਼ਬਰਾਂ ਹਨ ਕੈਬਨਿਟ ਮੰਤਰੀ ਸ੍ਰ. ਭੁੱਲਰ ਦੇ ਸਮਰੱਥਕ ਅਤੇ ਪਾਰਟੀ ਆਗੂ ਪੱਟੀ ਦਫ਼ਤਰ ਵਿਖ਼ੇ ਲੱਢੂ ਵੰਡਦੇ ਹੋਏ 

ਇਸ ਸਮੇਂ ਲੁਧਿਆਣਾ ਦੇ ਲੋਕ ਇਸ ਜਿੱਤ ਲਈ ਜਿੱਥੇ ਆਪ ਦੇ ਰਾਸ਼ਟਰੀ ਮੁੱਖੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਕਰ ਕਰ ਰਹੇ ਹਨ ਉੱਥੇ ਪੰਜਾਬ ਦੇ ਇੱਕ ਸੀਨੀਅਰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਵਿਸ਼ੇਸ਼ ਜਿਕਰ ਹੋ ਰਿਹਾ ਹੈ, ਕੈਬਨਿਟ ਮੰਤਰੀ ਅਤੇ ਆਪਣੇ ਸਾਥੀਆਂ ਨਾਲ ਆਮ ਵਰਕਰਾਂ ਵਾਂਗੂ ਕਈ ਦਿਨ ਲੁਧਿਆਣਾ ਦੀਆਂ ਗਲੀਆਂ ਅਤੇ ਮੁੱਹਲਿਆਂ ਵਿੱਚ ਸੰਜੀਵ ਅਰੋੜਾ ਦੀ ਹਮਾਇਤ ਲਈ ਫਿਰਦੇ ਰਹੇ, ਜਿਸ ਦਾ ਆਮ ਵੋਟਰਾਂ ਤੇ ਬਹੁਤ ਅਸਰ ਪਿਆ, ਉਨ੍ਹਾਂ ਕਈ ਥਾਂ ਨਰਾਜ਼ ਵਰਕਰਾਂ ਨੂੰ ਦੁਬਾਰਾ ਪਾਰਟੀ ਵਿੱਚ ਸਰਗਰਮ ਵੀ ਕੀਤਾ ਜਿਸ ਨਾਲ ਆਪ ਉਮੀਦਵਾਰ ਨੂੰ ਵੱਡਾ ਲਾਭ ਹੋਇਆ,

ਹਲਕੇ ਦੇ ਕਈ ਆਮ ਸਮਰਥਕਾਂ ਨੇ ਇਸ ਰਿਪੋਰਟਰ ਨੂੰ ਦੱਸਿਆ ਕਿ ਅਸੀ ਪਹਿਲਾਂ ਖੁੱਲ੍ਹ ਕੇ ਨਹੀਂ ਚੱਲ ਰਹੇ ਸੀ ਤੇ ਘਰਾਂ ਵਿੱਚ ਬੈਠੇ ਸੀ ਪਰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਸਾਡੇ ਘਰਾਂ ਵਿੱਚ ਆ ਕੇ ਬੈਠ ਗਿਆ ਅਤੇ ਸਾਨੂੰ ਮਾਨ ਸਤਿਕਾਰ ਦਿੱਤਾ ਜਿਸ ਨੂੰ ਵੇਖ ਕੇ ਮੁਹੱਲੇ ਦੇ ਲੋਕ ਖੁੱਲ੍ਹ ਕੇ ਸਮਰੱਥਨ ਵਿੱਚ ਆ ਗਏ,

ਕੈਬਨਿਟ ਮੰਤਰੀ ਸ੍ਰ. ਭੁੱਲਰ ਵੱਲੋਂ ਧੰਨਵਾਦ

ਨਿਊਜ਼ ਪੰਜਾਬ ਦੇ ਸੀਨੀਅਰ ਪੱਤਰਕਾਰ ਹਰਿੰਦਰ ਸਿੰਘ ਨਾਲ ਗੱਲ ਕਰਦਿਆਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ੍ਰ. ਲਾਲ ਜੀਤ ਸਿੰਘ ਭੱਲਰ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਪਾਰਟੀ ਦੀਆਂ ਨੀਤੀਆਂ ਨੂੰ ਪ੍ਰਵਾਨ ਕਰਦਿਆਂ ਜਿੱਤ ਬਖਸ਼ੀ ਹੈ, ਉਨ੍ਹਾਂ ਕਿਹਾ ਕਿ ਅਸੀ ਲੋਕਾਂ ਦੀਆਂ ਭਾਵਨਾਵਾਂ ਤੇ ਖ਼ਰੇ ਉੱਤਰਾਂ ਗੇ ਅਤੇ ਕੀਤੇ ਵਾਅਦੇ ਪੂਰੇ ਕਰਾਂਗੇ