ਓਪਰੇਸ਼ਨ ਸੰਧੂਰ ਤੇ ਓਪਰੇਸ਼ਨ ਸ਼ੀਲਡ‌ ਦੀ ਸਫ਼ਲਤਾ ਵਿੱਚ ਯੋਗਦਾਨ ਪਾਉਣ ਲਈ ਸਿਵਲ ਡਿਫੈਂਸ ਵਲੰਟੀਅਰਾਂ ਦਾ ਸਨਮਾਨ

ਨਿਊਜ਼ ਪੰਜਾਬ

ਪਟਿਆਲਾ, 16 ਜੂਨ 2025

ਓਪਰੇਸ਼ਨ ਸੰਧੂਰ ਤੇ ਓਪਰੇਸ਼ਨ ਸ਼ੀਲਡ‌ ਦੀ ਸਫ਼ਲਤਾ ਵਿੱਚ ਯੋਗਦਾਨ ਪਾਉਣ ਲਈ ਸਿਵਲ ਡਿਫੈਂਸ ਵਲੰਟੀਅਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹੋਮ ਗਾਰਡਜ ਦੇ ਜ਼ਿਲ੍ਹਾ ਕਮਾਂਡਰ ਗੁਰਲਵਦੀਪ ਸਿੰਘ ਨੇ ਦੱਸਿਆ ਕਿ ਪਟਿਆਲਾ ਵਿਖੇ ਇਸ ਸਾਲ ਵਿੱਚ ਦੋ ਲੱਖ ਤੋਂ ਵੱਧ ਨੋਜਵਾਨਾਂ ਨੂੰ ਸਿਵਲ ਡਿਫੈਸ ਵੰਲਟੀਅਰ ਵਜੋਂ ਟ੍ਰੇਨਿੰਗ ਦੇਕੇ, ਭਵਿੱਖ ਦੀਆਂ ਚੁਣੌਤੀਆ ਅਤੇ ਕੀਮਤੀ ਜਾਨਾਂ ਬਚਾਉਣ, ਪ੍ਰਸ਼ਾਸਨ ਪੁਲਿਸ ਆਰਮੀ ਦੀ ਸਹਾਇਤਾ ਕਰਨ ਲਈ ਤਿਆਰ ਕੀਤਾ ਜਾਵੇਗਾ।

ਗੁਰਲਵਦੀਪ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਪਟਿਆਲਾ ਕਮ ਕੰਟਰੋਲਰ ਸਿਵਲ ਡਿਫੈਂਸ ਡਾ. ਪ੍ਰੀਤੀ ਯਾਦਵ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਪਟਿਆਲਾ ਦੇ ਕਰਮਚਾਰੀਆਂ ਵਲੋਂ ਓਪਰੇਸ਼ਨ ਸੰਧੂਰ ਅਤੇ ਓਪਰੇਸ਼ਨ ਸ਼ੀਲਡ‌ ਦੀ ਸਫ਼ਲਤਾ ਲਈ, ਵੱਖ ਵੱਖ ਥਾਵਾਂ, ਹਸਪਤਾਲਾਂ ਫੈਕਟਰੀਆਂ ਸਿਖਿਆ ਸੰਸਥਾਵਾਂ ਮਹੱਲਿਆਂ ਵਿਖੇ ਮੋਕ ਡਰਿੱਲਾਂ ਕਰਵਾਕੇ ਲੋਕਾਂ ਨੂੰ ਜੰਗਾਂ, ਆਫ਼ਤਾਂ ਅਤੇ ਘਰੇਲੂ ਘਟਨਾਵਾਂ ਸਮੇਂ ਆਪਣੇ ਬਚਾਅ ਅਤੇ ਪੀੜਤਾਂ ਨੂੰ ਰੈਸਕਿਯੂ ਟ੍ਰਾਂਸਪੋਰਟ, ਫਸਟ ਏਡ ਸੀ ਪੀ ਆਰ ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਬਾਰੇ ਜਾਣਕਾਰੀ ਦੇਣ ਹਿੱਤ ਮੌਕ ਡਰਿੱਲਾਂ ਕਰਵਾਈਆਂ ਗਈਆਂ।

ਇਨ੍ਹਾਂ ਮੌਕ ਡਰਿੱਲਾਂ ਰਾਹੀਂ ਲੋਕਾਂ ਦੇ ਦਿਲ ਦਿਮਾਗ ਵਿਚੋਂ ਡਰ ਖ਼ਤਮ ਹੋਏ ਅਤੇ ਉਨ੍ਹਾਂ ਵਿੱਚ ਆਤਮ ਵਿਸ਼ਵਾਸ ਹੌਂਸਲੇ ਬੁਲੰਦ ਹੋਏ। ਇਸੇ ਸਬੰਧ ਵਿੱਚ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਦੇ ਪ੍ਰਧਾਨ ਡਾ. ਰਾਕੇਸ਼ ਵਰਮੀ, ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਕਾਕਾ ਰਾਮ ਵਰਮਾ, ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਦੇ, ਏ ਐਸ ਆਈ ਰਾਮ ਸਰਨ ਵਲੋਂ, ਜ਼ਿਲ੍ਹਾ ਕਮਾਂਡਰ ਨੂੰ ਸਨਮਾਨ ਚਿੰਨ੍ਹ ਅਤੇ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ।

ਉਨ੍ਹਾਂ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਹਿੰਮਤ ਸਦਕਾ, ਪਟਿਆਲਾ ਸਿਵਲ ਡਿਫੈਂਸ ਗਤੀਵਿਧੀਆਂ ਮੂੜ‌ ਤੋਂ ਚਾਲੂ ਹੋ ਗਈਆ ਹਨ। ਇਸ ਮੌਕੇ, ਜੇ ਪੀ ਸਿੰਘ, ਫਾਇਰ ਕੰਸਟੈਂਟ, ਸਾਬਕਾ ਏ ਡੀ ਐਫ ਓ, ਫਾਇਰ ਬ੍ਰਿਗੇਡ ਅਤੇ ਭੁਪਿੰਦਰਾ ਰੇਡੀਓ ਕੰਪਨੀ ਦੇ ਮਾਲਕ ਤੋਂ ਇਲਾਵਾ ਕੰਪਨੀ ਕਮਾਂਡਰ ਮੋਹਨਦੀਪ ਸਿੰਘ, ਕਰਮਜੀਤ ਸਿੰਘ ਭਿੰਡਰ, ਪਲਾਟੂਨ ਕਮਾਂਡਰ ਤਰਵਿੰਦਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ