ਲੁਧਿਆਣਾ, 30 ਮਈ (ਆਰ.ਐਸ.ਖਾਲਸਾ)ਮੌਜੂਦਾ ਸਮੇਂ ਅੰਦਰ ਇਸਤਰੀ ਵਰਗ ਅੰਦਰ ਨਵੀਂ ਚੇਤਨਾ ਲਿਆਉਣ ਖਾਸ ਕਰਕੇ ਉਨ੍ਹਾਂ ਅੰਦਰ ਸਵੈਮਾਣ ਤੇ ਆਤਮ ਵਿਸ਼ਵਾਸ ਦੀ ਭਾਵਨਾ ਨੂੰ ਪ੍ਰਚੰਡ ਕਰਨ ਅਤੇ ਇਸਤਰੀਆਂ ਨੂੰ ਸਮਾਜ ਦੀ ਯੋਗ ਅਗਵਾਈ ਕਰਨ ਲਈ ਆਤਮ ਨਿਰਭਰ ਬਣਾਉਣ ਦੇ ਮਿਸ਼ਨ ਲੈ ਕੇ ਕਾਰਜਸ਼ੀਲ ਸੰਸਥਾ ਵੂ-ਮੈਨ ਨੈਕਸਟ ਡੋਰ ਵੱਲੋ ਕੀਤੇ ਜਾ ਰਹੇ ਕਾਰਜ ਸਮੁੱਚੇ ਇਸਤਰੀ ਵਰਗ ਲਈ ਚਾਨਣ ਦਾ ਮੁਨਾਰਾ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵੂ-ਮੈਨ ਨੈਕਸਟ ਡੋਰ ਦੀ ਨਵ ਨਿਯੁਕਤ ਚੇਅਰਪ੍ਰਸਨ ਇੰਦੂ ਅਰੋੜਾ ਨੇ ਅੱਜ ਸਮਾਜ ਸੇਵੀ ਸੰਸਥਾ ਵੂ-ਮੈਨ ਨੈਕਸਟ ਡੋਰ ਦੀ 6ਵੀਂ ਵਰੇਗੰਡ ਨੂੰ ਸਮਰਪਿਤ ਸਥਾਨਕ ਇੰਮਪੀਰੀਅਲ ਹੋਟਲ ਵਿਖੇ ਆਯੋਜਿਤ ਕੀਤੇ ਗਏ ਪ੍ਰਭਾਵਸ਼ਾਲੀ ਸਮਾਗਮ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਕੀਤਾ।
ਇਸ ਦੌਰਾਨ ਉਨ੍ਹਾਂ ਨੇ ਜਿੱਥੇ ਸੰਸਥਾ ਦੇ ਵੱਲੋ ਪਿਛਲੇ ਅਰਸੇ ਦੌਰਾਨ ਕੀਤੇ ਸੇਵਾ ਕਾਰਜਾਂ ਦਾ ਖੁਲਾਸਾ ਕੀਤਾ ,ਉੱਥੇ ਨਾਲ ਹੀ ਅਗਾਮੀ ਸਮੇਂ ਦੌਰਾਨ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਦੀ ਰੂਪ ਰੇਖਾ ਤੇ ਰੋਡ ਮੈਪ ਸਬੰਧੀ ਦੱਸਦਿਆਂ ਕਿਹਾ ਕਿ ਜਲਦੀ ਹੀ ਸੰਸਥਾ ਵੱਲੋ ਇਸਤਰੀ ਵਰਗ ਅੰਦਰ ਨਵੀਂ ਚੇਤਨਾ ਦਾ ਆਗਾਜ਼ ਕਰਨ ਹਿੱਤ ਵਿਚਾਰ ਗੋਸ਼ਟੀਆਂ ਕੀਤੀਆਂ ਜਾਣਗੀਆਂ।ਜਿਸ ਦੇ ਰਾਹੀਂ ਉਨ੍ਹਾਂ ਦੇ ਮਨਾਂ ਅੰਦਰ ਜਿੱਥੇ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਕੀਤੀ ਜਾਵੇਗੀ ਤੇ ਨਾਲ ਹੀ ਸੰਸਥਾ ਵੱਲੋ ਵੱਡੇ ਪੱਧਰ ਤੇ ਕੈਂਸਰ ਪ੍ਰਤੀ ਇਸਤਰੀਆਂ ਨੂੰ ਜਾਗਰੂਕ ਕਰਨ ਤੇ ਕੈਂਸਰ ਪੀੜਤ ਇਸਤਰੀਆਂ ਦਾ ਇਲਾਜ ਕਰਵਾਉਣ ਲਈ ਮੈਡੀਕਲ ਚੈਕਅੱਪ ਕੈਪਾਂ ਦਾ ਆਯੋਜਨ ਵੀ ਕੀਤਾ ਜਾਵੇਗਾ ਤਾਂ ਕਿ ਇਸਤਰੀਆਂ ਨੂੰ ਵੱਧ ਤੋ ਵੱਧ ਮਾਨਸਿਕ ਤੇ ਸਰੀਰਕ ਤੌਰ ਤੇ ਤੰਦਰੁਸਤ ਬਣਾਇਆ ਜਾ ਸਕੇ।
ਇਸ ਤੋ ਪਹਿਲਾਂ ਆਯੋਜਿਤ ਕੀਤੇ ਗਏ ਸਮਾਗਮ ਅੰਦਰ ਵੂਮੈਨ ਨੈਕਸਟ ਡੋਰ ਸੰਸਥਾ ਦੀ ਪਾਸਟ ਚੇਅਰਪ੍ਰਸਨ ਵਿਧੀ ਸਿੰਗਲ ਨੇ ਆਪਣੇ ਗੁਣਨਾਤਮਕ ਵਿਚਾਰਾਂ ਦੀ ਸਾਂਝ ਸੰਸਥਾ ਦੇ ਮੈਬਰਾਂ ਨਾਲ ਕੀਤੀ, ਉੱਥੇ ਨਾਲ ਹੀ ਅਗਲੇ ਸਾਲ ਲਈ ਚੁਣੀ ਗਈ ਟੀਮ ਦੇ ਅਹੁਦੇਦਾਰਾਂ ਜਿਨ੍ਹਾਂ ਵਿੱਚ ਵੂ-ਮੈਨ ਨੈਕਸਟ ਡੋਰ ਸੰਸਥਾ ਦੀ ਨਵ ਨਿਯੁਕਤ ਚੇਅਰਪ੍ਰਸਨ ਇੰਦੂ ਅਰੋੜਾ, ਸੀਨੀਅਰ ਵਾਇਸ ਚੇਅਰਪ੍ਰਸਨ ਪ੍ਰਿਯੰਕਾ ਗੁਪਤਾ, ਵਾਇਸ ਚੇਅਰਪ੍ਰਸਨ ਪ੍ਰਤੀਭਾ ਗੁਪਤਾ ਅਤੇ ਉਨ੍ਹਾਂ ਦੇ ਸਾਥੀ ਮੈਬਰਾਂ ਨੂੰ ਦਿਲੀ ਮੁਬਾਰਕਬਾਦ ਦਿੱਤੀ,
ਉੱਥੋਂ ਸੰਸਥਾ ਵੱਲੋ ਇਸਤਰੀ ਵਰਗ ਦੀ ਭਲਾਈ ਲਈ ਆਰੰਭੇ ਕਾਰਜਾਂ ਦੀ ਲੜੀ ਨੂੰ ਪੂਰੀ ਤਨਦੇਹੀ ਨਾਲ ਨਿਰੰਤਰ ਅੱਗੇ ਲਿਜਾਉਣ ਦੀ ਕਾਮਨਾ ਕੀਤੀ ਅਤੇ ਨਵੀ ਚੁਣੀ ਗਈ ਟੀਮ ਦੇ ਅਹੁਦੇਦਾਰਾਂ ਨੂੰ ਬੈਂਚ ਲਗਾਕੇ ਸਨਮਾਨਿਤ ਵੀ ਕੀਤਾ ।
ਇਸ ਮੌਕੇ ਤੇ ਸੰਸਥਾ ਦੀਆਂ ਸਮੂਹ ਮੈਬਰਾਂ ਨੇ ਨਵੀਂ ਚੁਣੀ ਗਈ ਟੀਮ ਦੇ ਸਮੂਹ ਅਹੁਦੇਦਾਰਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ
