ਨਿਊਜ਼ ਪੰਜਾਬ
ਮੁੰਬਈ ,27 ਮਈ 2025
ਮੁੰਬਈ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੂਰਬੀ ਉਪਨਗਰ ਵਿਕਰੋਲੀ ‘ਚ 25 ਸਾਲ ਦੀ ਕੁੜੀ ਨੇ ਇਕ ਇਮਾਰਤ ਦੀ 23ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਇਸ ਬਾਰੇ ਇਕ ਅਧਿਕਾਰੀ ਨੇ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਪੀੜਤਾ ਹਰਸ਼ਦਾ ਟੰਡੋਲਕਰ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ, ਪਰ ਉਸਨੇ ਇਹ ਕਦਮ ਕਿਉਂ ਚੁੱਕਿਆ, ਇਸ ਦਾ ਸਹੀ ਕਾਰਨ ਸਪਸ਼ਟ ਨਹੀਂ ਹੋ ਸਕਿਆ। ਅਧਿਕਾਰੀ ਨੇ ਦੱਸਿਆ ਕਿ ਟੰਡੋਲਕਰ 23ਵੀਂ ਮੰਜ਼ਿਲ ਤੋਂ ਕੁੱਦ ਗਈ ਤੇ ਖੜ੍ਹੀ ਮੋਟਰਸਾਈਕਲ ‘ਤੇ ਡਿੱਗ ਪਈ ਜਿਸ ਨਾਲ ਉਸਦਾ ਸਰੀਰ ਦੋ ਹਿੱਸਿਆਂ ‘ਚ ਵੰਡਿਆ ਗਿਆ। ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਸ਼ੁਰੂਆਤੀ ਜਾਣਕਾਰੀ ਦੇ ਆਧਾਰ ‘ਤੇ ਮਾਮਲੇ ‘ਚ ਅਚਾਨਕ ਮੌਤ ਦੀ ਰਿਪੋਰਟ ਦਰਜ ਕੀਤੀ ਗਈ।
