ਨਿਊਜ਼ ਪੰਜਾਬ
ਲੁਧਿਆਣਾ, 18 ਮਈ – ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਤੇ ਜੀ ਜੀ ਐੱਨ ਖਾਲਸਾ ਕਾਲਿਜ ਸੰਸਥਾਵਾਂ ਲੁਧਿਆਣਾ ਦੇ ਪ੍ਰਧਾਨ ਡਾ. ਸ ਪ ਸਿੰਘ ਜੀ ਦੀ ਜੀਵਨ ਸਾਥਣ ਪ੍ਵੌ. ਜਗਜੀਤ ਕੌਰ ਜੀ ਦਾ ਅੱਜ ਸਵੇਰੇ ਡੀ ਐੱਮ ਸੀ ਦੇ ਹੀਰੋ ਹਾਰਟ ਸੈਂਟਰ ਵਿੱਚ ਦੇਹਾਂਤ ਹੋ ਗਿਆ ਹੈ।
ਪ੍ਰੋ. ਗੁਰਭਜਨ ਗਿੱਲ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬੇਹੱਦ ਦੁਖਦਾਈ ਵਿਛੋੜਾ ਹੈ। ਲੱਗ ਪਗ ਅੱਧੀ ਸਦੀ ਮੇਰੇ ਵਰਗੇ ਅਨੇਕਾਂ ਲੋਕਾਂ ਨੇ ਉਨ੍ਹਾਂ ਦੀ ਛਾਂ ਮਾਣੀ ਹੈ। ਨੇਕ ਰੂਹ ਦੀ ਯਾਦ ਵਿੱਚ ਸਿਰ ਝੁਕਾਉਂਦੇ ਹਾਂ। ਗੁਰਭਜਨ ਗਿੱਲ ਤੇ ਪਰਿਵਾਰ
