ਨਾਬਾਲਗ ਲੜਕੀ ਵੱਲੋਂ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼….ਗੋਤਾਖੋਰਾਂ ਨੇ ਬਚਾਇਆ

ਨਿਊਜ਼ ਪੰਜਾਬ,19 ਫਰਵਰੀ 2025

ਅਬਲੋਵਾਲ ਪਿੰਡ ਕੋਲੋਂ ਲੰਘਦੀ ਭਾਖੜਾ ਨਹਿਰ ’ਚ ਬੁੱਧਵਾਰ ਨੂੰ ਇੱਕ ਨਾਬਾਲਗ ਲੜਕੀ ਵੱਲੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋੋਸ਼ਿਸ ਕੀਤੀ, ਜਿਸਨੂੰ ਸੂਚਨਾ ਮਿਲਣ ’ਤੇ ਕੁਝ ਹੀ ਦੂਰੀ ’ਤੇ ਬੈਠੇ ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਗੋਤਾਖੋਰਾਂ ਵੱਲੋਂ ਬਾਹਰ ਕੱਢ ਲਿਆ ਗਿਆ।ਲੜਕੀ ਨੇੜਲੀ ਬਾਬੂ ਸਿੰਘ ਕਾਲੋਨੀ ਦੀ ਰਹਿਣ ਵਾਲੀ ਸੀ, ਜੋ ਕਿ ਮਾਡਲ ਟਾਊਨ ਸਥਿਤ ਸਰਕਾਰੀ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਹੈ। ਘਟਨਾ ਬਾਰੇ ਸੂਚਨਾ ਮਿਲਣ ’ਤੇ ਲੜਕੀ ਦਾ ਪਰਿਵਾਰ ਵੀ ਮੌਕੇ ’ਤੇ ਪੁੱਜਿਆ ਤੇ ਗੋਤਾਖੋਰਾਂ ਦੇ ਪ੍ਰਧਾਨ ਸ਼ੰਕਰ ਭਰਦਵਾਜ ਦੀ ਗੱਡੀ ’ਚ ਲੜਕੀ ਨੂੰ ਹਸਪਤਾਲ ਲੈਜਾਇਆ ਗਿਆ।ਲੜਕੀ ਦੇ ਸਰੀਰ ’ਚ ਪਾਣੀ ਚਲਾ ਜਾਣ ਕਰਕੇ ਉਸਨੂੰ ਸ਼ਾਂਹ ਲੈਣ ’ਚ ਦਿੱਕਤ ਹੋ ਰਹੀ,ਜਿਸ ਕਾਰਨ ਉਸਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸ਼ੰਕਰ ਭਰਦਵਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਾਬੂ ਸਿੰਘ ਕਾਲੋਨੀ ਦੀ ਗਲੀ ਨੰਬਰ 4 ਕੋਲੋਂ ਇਕ ਲੜਕੀ ਨੇ ਭਾਖੜਾ ਨਹਿਰ ’ਚ ਛਾਲ ਮਾਰ ਦਿੱਤੀ ਹੈ, ਜਿਸ ਨੂੰ ਮੌਕੇ ’ਤੇ ਪੁੱਜੇ ਗੋਤਾਖੋਰਾਂ ਨੇ ਕੁਝ ਹੀ ਦੂਰੀ ’ਤੇ ਲੜਕੀ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਲੜਕੀ ਠੀਕ ਸੀ। ਉਨ੍ਹਾਂ ਦੱਸਿਆ ਕਿ ਲੜਕੀ ਨੂੰ ਹਸਪਤਾਲ ਦਾਖਲ ਕਰਵਾ ਕੇ ਥਾਣਾ ਬਖਸੀਵਾਲ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਤਫਤੀਸ ਜਾਰੀ ਹੈ।