ਨਿਊਜ਼ ਪੰਜਾਬ,11 ਫਰਵਰੀ 2025
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੂਰਬ ਦੇ ਸਬੰਧ ਵਿੱਚ ਲੁਧਿਆਣਾ ਦੇ ਬਸਤੀ ਜੋਧੇਵਾਲ ਤੋਂ ਆਰੰਭ ਹੋ ਕੇ ਵਿਸ਼ਾਲ ਨਗਰ ਕੀਰਤਨ ਦਾ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਸੁਭਾਨੀ ਬਿਲਡਿੰਗ ਇਲਾਕੇ ਵਿੱਚ ਪਹੁੰਚਣ ਤੇ ਮੁਹੱਲਾ ਫਤਿਹਗੰਜ, ਸ਼੍ਰੀ ਗੁਰੂ ਰਵਿਦਾਸ ਸਭਾ ਸਮਾਧ ਮਾਈ ਚੰਦੋ ਅਤੇ ਅੰਬੇਡਕਰ ਨਵਯੁਵਕ ਦਲ ਵੱਲੋਂ ਦੇ ਤੌਰ ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਸੰਗਤਾਂ ਵਾਸਤੇ ਅਤੁੱਟ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ।
ਇਸ ਮੌਕੇ ਸੰਬੋਧਨ ਕਰਦਿਆਂ, ਸ਼੍ਰੀ ਗੁਰੂ ਰਵਿਦਾਸ ਸਭਾ ਸਮਾਧ ਮਾਈ ਚੰਦੋ ਅਤੇ ਅੰਬੇਡਕਰ ਨਵਯੁਵਕ ਦਲ ਦੇ ਸਰਪ੍ਰਸਤ ਰਾਜੀਵ ਕੁਮਾਰ ਲਵਲੀ ਨੇ ਦੱਸਿਆ ਕਿ ਉਹਨਾਂ ਵੱਲੋਂ ਹਰ ਸਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਆਗਮਨ ਪੂਰਬ ਮੌਕੇ ਕੱਢੇ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਜਾਂਦਾ ਹੈ। ਇਸ ਦੌਰਾਨ ਜਿੱਥੇ ਲੰਗਰ ਲਗਾਏ ਗਏ ਹਨ, ਉਥੇ ਹੀ ਲੋਕਾਂ ਵਿੱਚ ਵੀ ਭਾਰੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਮਨੁੱਖਤਾ ਨੂੰ ਚੰਗੇ ਕਰਮ ਕਰਨ ਅਤੇ ਲੋੜਵੰਦਾ ਦੀ ਭਲਾਈ ਕਰਨ ਦਾ ਸੰਦੇਸ਼ ਦਿੱਤਾ ਹੈ। ਉਹਨਾਂ ਦੇ ਵਿਚਾਰਾਂ ਉੱਪਰ ਚੱਲ ਕੇ ਹੀ ਸਮਾਜ ਦਾ ਕਲਿਆਣ ਸੰਭਵ ਹੈ।
ਲਵਲੀ ਵੱਲੋਂ ਇਸ ਆਯੋਜਨ ਨੂੰ ਸਫਲ ਬਣਾਉਣ ਲਈ ਆਪਣਾ ਯੋਗਦਾਨ ਦੇਣ ਵਾਲੀਆਂ ਸੰਸਥਾਵਾਂ ਅਤੇ ਨਮਾਇੰਦੇ ਦਾ ਧੰਨਵਾਦ ਵੀ ਪ੍ਰਗਟਾਇਆ ਗਿਆ। ਜਿੱਥੇ ਹੋਰਨਾ ਤੋਂ ਇਲਾਵਾ, ਐਡਵੋਕੇਟ ਇੰਦਰਜੀਤ ਸਿੰਘ, ਬੰਸੀ ਲਾਲ ਪ੍ਰੇਮੀ ਪ੍ਰਧਾਨ ਕਰਨੈਲ ਸਿੰਘ, ਵਰਿੰਦਰ ਕਸ਼ਿਅਪ, ਹੌਸਲਾ ਚੰਚਲ ਸਿੰਘ, ਸੋਢੀ ਰਾਮ, ਰਮੇਸ਼ ਕੁਮਾਰ, ਲੱਕੀ, ਕੁਲਵਿੰਦਰ ਗੋਲਡੀ, ਵੇਦਾਂਤ, ਸਾਹਿਲ, ਰਜਿੰਦਰ ਕੌਰ, ਸੋਨੀਆ, ਨੀਲਮ, ਚਿੰਕਾ, ਬੱਬੀ, ਸ਼ੀਸ਼ੂ, ਰਾਜੇਸ਼ ਲਾਲ, ਟਿੰਕੂ ਸਣੇ ਸਮੂਹ ਮਹੱਲਾ ਨਿਵਾਸੀ ਫਤਿਹ ਗੰਜ ਵੀ ਮੌਜੂਦ ਰਹੇ।
