ਨਿਊਜ਼ ਪੰਜਾਬ 26 ਜਨਵਰੀ 2025
ਡੀਏਵੀ ਕਾਲਜ, ਜਲੰਧਰ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਤੇ ਗੁਰਮਤਿ, ਸੂਫੀ ਸਾਹਿਤ ਨਾਲ ਸਬੰਧਤ ਦਰਜਨਾਂ ਪੁਸਤਕਾਂ ਦੇ ਲੇਖਕ ਡਾ. ਟੀ ਆਰ ਸ਼ੰਗਾਰੀ ਨਹੀਂ ਰਹੇ। ਕਰੀਬ 90 ਸਾਲ ਦੀ ਉਮਰ ਦੇ ਡਾ. ਸ਼ੰਗਾਰੀ ਉਮਰ ਸਬੰਧੀ ਸਰੀਰਕ ਦਿੱਕਤਾਂ ਦਾ ਸਾਹਮਣਾ ਕਰ ਰਹੇ ਸਨ। ਡਾ. ਸ਼ੰਗਾਰੀ ਲੰਬੇ ਸਮੇਂ ਤੋਂ ਡੇਰਾ ਬਿਆਸ ਦੇ ਪ੍ਰਕਾਸ਼ਨ ਵਿਭਾਗ ਨੂੰ ਸੇਵਾਵਾਂ ਦੇ ਰਹੇ ਸਨ। ਡੇਰਾ ਬਿਆਸ ਹਸਪਤਾਲ ਵਿਖੇ ਉਨ੍ਹਾਂ ਨੇ ਆਖਰੀ ਸਾਹ ਲਿਆ।
