ਠੰਡ ਦੇ ਦਿਨ ਹੋਣਗੇ ਘਟ, 2024 ‘ਚ ਗਰਮੀਆਂ ਦੇ 41 ਦਿਨ ਚ ਵਾਧਾ

2 ਜਨਵਰੀ 2025

ਇਨ੍ਹਾਂ ਦਿਨਾਂ ‘ਚ ਦੇਸ਼ ‘ਚ ਬੇਹੱਦ ਠੰਡ ਪੈ ਰਹੀ ਹੈ ਪਰ ਮੌਸਮ ਵਿਭਾਗ ਨੇ ਕਿਹਾ ਹੈ ਕਿ ਸਾਲ 1901 ਤੋਂ ਬਾਅਦ ਭਾਰਤ ਦੇ ਮੌਸਮ ਇਤਿਹਾਸ ‘ਚ ਸਾਲ 2024 ਸਭ ਤੋਂ ਗਰਮ ਸਾਲ ਰਿਹਾ। ਮੌਸਮ ਵਿਭਾਗ ਮੁਤਾਬਕ ਇਸ ਸਾਲ 1901 ਤੋਂ ਬਾਅਦ ਘੱਟੋ-ਘੱਟ ਔਸਤ ਤਾਪਮਾਨ ਵਿੱਚ 0.90 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਸਾਲ 2024 ਦਾ ਔਸਤ ਤਾਪਮਾਨ 25.75 ਡਿਗਰੀ ਸੈਲਸੀਅਸ ਸੀ, ਜੋ ਸਾਲਾਨਾ ਔਸਤ ਤਾਪਮਾਨ ਨਾਲੋਂ 0.65 ਡਿਗਰੀ ਸੈਲਸੀਅਸ ਵੱਧ ਹੈ।

ਮੌਸਮ ਵਿਭਾਗ ਦੇ ਨਿਰਦੇਸ਼ਕ ਨੇ ਕਿਹਾ ਕਿ ਸਾਲ 2024 ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ 31.25 ਡਿਗਰੀ ਸੈਲਸੀਅਸ ਸੀ, ਜੋ ਕਿ ਆਮ ਨਾਲੋਂ 0.20 ਡਿਗਰੀ ਸੈਲਸੀਅਸ ਵੱਧ ਹੈ। ਘੱਟੋ-ਘੱਟ ਔਸਤ ਤਾਪਮਾਨ 20.24 ਡਿਗਰੀ ਸੈਲਸੀਅਸ ਹੈ, ਜੋ ਕਿ ਆਮ ਨਾਲੋਂ 0.90 ਡਿਗਰੀ ਸੈਲਸੀਅਸ ਵੱਧ ਹੈ। ਮੌਸਮ ਵਿਭਾਗ ਨੇ ਕਿਹਾ ਕਿ ਜੁਲਾਈ, ਅਗਸਤ, ਸਤੰਬਰ ਅਤੇ ਅਕਤੂਬਰ ਵਿੱਚ ਔਸਤ ਘੱਟੋ-ਘੱਟ ਤਾਪਮਾਨ ਸਭ ਤੋਂ ਵੱਧ ਰਿਹਾ।2024 ਨਾ ਸਿਰਫ਼ ਭਾਰਤ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਸਭ ਤੋਂ ਗਰਮ ਸਾਲ ਰਿਹਾ। ਯੂਰਪੀ ਮੌਸਮ ਏਜੰਸੀ ਨੇ ਇਹ ਦਾਅਵਾ ਕੀਤਾ ਹੈ। ਸਾਲ 2024 ਵਿੱਚ ਧਰਤੀ ਦਾ ਔਸਤ ਤਾਪਮਾਨ 1850-1900 ਦੇ ਪੂਰਵ-ਉਦਯੋਗਿਕ ਸਮੇਂ ਦੇ ਮੁਕਾਬਲੇ 1.5 ਡਿਗਰੀ ਸੈਲਸੀਅਸ ਵਧਿਆ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਸਾਲ 2024 ‘ਚ ਖਤਰਨਾਕ ਗਰਮੀ ਦੇ 41 ਦਿਨ ਵਾਧੂ ਦਰਜ ਕੀਤੇ ਜਾਣਗੇ।