ਕੈਨੇਡਾ ਨੇ ਦਿਲ ਜਿੱਤ ਲਿਆ ਪੰਜਾਬੀਆਂ ਦਾ

ਨਿਊਜ਼ ਪੰਜਾਬ
ਚੰਡੀਗੜ੍ਹ , 10 ਜੁਲਾਈ

ਕੋਰੋਨਾ ਮਹਾਮਾਰੀ ਕਾਰਨ ਪੂਰੀ ਦੁਨੀਆਂ ਦੇ ਲੋਕ ਆਰਥਿਕ ਪੱਖੋਂ ਕਮਜ਼ੋਰ ਹੋ ਗਏ ਹਨ | ਹਰ ਦੇਸ਼ ਦੀ ਸਰਕਾਰ ਵਲੋਂ ਆਪਣੇ ਨਾਗਰਿਕਾਂ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ | ਕੈਨੇਡਾ ਸਮੇਤ ਅਨੇਕਾਂ ਦੇਸ਼ਾ ਨੇ ਆਪਣੇ ਨਾਗਰਿਕਾਂ ਦੇ ਖਾਤੇ ਵਿੱਚ ਏਨੇ ਕੁ ਪੈਸੇ ਪਾ ਦਿਤੇ ਗਏ ਕਿ ਉਹ ਆਪਣਾ ਘਰ ਬੈਠੇ ਗੁਜਾਰਾ ਕਰ ਸਕਣ | ਕੈਨੇਡਾ ਦੇ ਆਪਣੇ ਨਾਗਰਿਕਾਂ ਦਾ ਹੀ ਨਹੀਂ ਬਲਕਿ ਵਿਦੇਸ਼ੀ ਬੱਚਿਆਂ ਦਾ ਵੀ ਪੂਰਾ ਖਿਆਲ ਰੱਖਿਆ | ਜਿਨਾ ਬੱਚਿਆਂ ਕੋਲ ਕੋਈ ਕੰਮ ਨਹੀਂ ਸੀ ਜਾਂ ਜਿਨਾ ਦੀ ਨੌਕਰੀ ਚਲੀ ਗਈ ਉਹਨਾਂ ਦੇ ਖਾਤਿਆਂ ਵਿੱਚ 2000 ਤੋਂ 10000 ਡਾਲਰ ਤੱਕ ਪਾ ਦਿਤੇ ਗਏ |
ਇਸ ਬਾਰੇ ਜਾਣਕਾਰੀ ਦਿੰਦਿਆਂ ਸਪੈਕਟ੍ਰਮ ਸਟੱਡੀ ਲੁਧਿਆਣਾ ਦੇ ਡਾਇਰੈਕਟਰ ਡਾ. ਅਮਰਜੀਤ ਕੌਰ ਨੇ ਦਸਿਆ ਕਿ ਕੈਨੇਡਾ ਸਰਕਾਰ ਵਲੋਂ ਜਿਥੇ ਭਾਰਤੀ ਬੱਚਿਆਂ ਨੂੰ ਮਾਇਕ ਸਹਾਇਤਾ ਦਿੱਤੀ ਗਈ ਹੈ ਉਥੇ ਨਾਲ ਹੀ ਉਹਨਾਂ ਨੂੰ ਪੱਕੇ ਕਰਨ ਲਈ ਉਹਨਾਂ ਦੀ P R ਫਾਈਲਾਂ ਦੀ ਪ੍ਰੋਸੈਸਿੰਗ ਵਿੱਚ ਵੀ ਤੇਜੀ ਲਿਆਂਦੀ ਗਈ ਹੈ | ਇਸ ਤੋਂ ਇਲਾਵਾ ਜਿਹੜੇ ਬੱਚੇ ਇੰਡੀਆ ਬੈਠ ਕੇ ਆਨਲਾਈਨ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿੱਚ ਪੜਾਈ ਕਰ ਰਹੇ ਹਨ ਉਹਨਾਂ ਦੀ ਪੂਰੀ ਪੜਾਈ ਓਸੇ ਤਰਾਂ ਗਿਣੀ ਜਾਵੇਗੀ ਅਤੇ ਪੂਰੇ ਟਾਈਮ ਤੇ ਵਰਕ ਪਰਮਿਟ ਦਿੱਤੋ ਜਾਵੇਗਾ | ਡਾ. ਅਮਰਜੀਤ ਕੌਰ ਅਨੁਸਾਰ ਕੈਨੇਡਾ ਦੀਆਂ ਯੂਨੀਵਰਸਿਟੀਆਂ ਨੇ ਦੁਬਾਰਾ ਆਫ਼ਰ ਲੈੱਟਰ ਦੇਣੀਆਂ ਸ਼ੁਰੂ ਕਰ ਦਿਤੀਆਂ ਹਨ | ਇਸ ਤੋਂ ਇਲਾਵਾ IELTS ਦਾ ਟੈਸਟ ਵੀ ਸ਼ੁਰੂ ਹੋ ਗਿਆ ਹੈ ਇਸ ਲਈ ਜਿਹੜੇ ਬੱਚੇ ਕੈਨੇਡਾ ਜਾਨ ਦੇ ਚਾਹਵਾਨ ਹਨ| ਉਹ ਆਪਣੀ ਕਾਗਜ਼ੀ ਕਾਰਵਾਈ ਸ਼ੁਰੂ ਕਰ ਕਸਦੇ ਹਨ ਡਾ. ਅਮਰਜੀਤ ਕੌਰ ਅਨੁਸਾਰ ਬਾਹਰ ਜਾਣ ਦੇ ਚਾਹਵਾਨ ਬੱਚੇ ਦੇ ਮਨ ਵਿੱਚ ਕਿਸੇ ਵੀ ਤਰਾਂ ਦਾ ਸਵਾਲ ਹੈ ਤਾ ਉਹ ਸਾਡੇ ਹੈਲਪਲਾਈਨ ਨੰਬਰ. 85690 – 50899 ਤੇ ਕਾਲ ਕਰਕੇ ਪੁੱਛ ਸਕਦੇ ਹਨ |