ਪੁਲੀਸ ਨੇ ਚੋਰ ਫੜੇ – ਇਕ ਲੱਖ ਰੁਪਏ ਬਰਾਮਦ

ਲੁਧਿਆਣਾ , 18 ਫ਼ਰਵਰੀ (ਗੁਰਦੀਪ ਸਿੰਘ ਦੀਪ) ਪੁਲਿਸ ਥਾਣਾ ਜਮਾਲਪੁਰ ਨੇ ਕਾਰਵਾਈ ਕਰਦਿਆਂ ਬਚਿੱਤਰ ਨਗਰ ਵਿਚਲੇ ਇੱਕ ਘਰ ਵਿੱਚੋਂ 3,50,000/-ਚੋਰੀ ਕਰਨ ਵਾਲੇ ਕਿਰਾਏਦਾਰ ਅਸ਼ਵਨੀ ਕੁਮਾਰ ਪੁੱਤਰ ਹੰਸ ਰਾਜ ਨੂੰ ਗਰਿਫਤਾਰ ਕੀਤਾ ਹੈ । ਮਕਾਨ ਮਾਲਕ ਸੁੱਚਾ ਸਿੰਘ ਨੇ ਪੁਲਿਸ ਨੂੰ ਸ਼ਕਾਇਤ ਕੀਤੀ ਸੀ ਕਿ ਉਸ ਦੀ ਗ਼ੈਰ ਹਾਜ਼ਰੀ ਵਿੱਚ ਉਸ ਦੇ ਘਰੋਂ 3,50,000 ਰੁਪਏ ਚੋਰੀ ਹੋ ਗਏ ਹਨ ।
ਪੁਲਿਸ ਥਾਣਾ ਜਮਾਲਪੁਰ ਦੇ ਐਸ ਐੱਚ ਓ ਸਰਦਾਰ ਹਰਜਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਉਕਤ ਦੋਸ਼ੀ ਨੂੰ ਗਰਿਫਤਾਰ ਕਰ ਕੇ ਇੱਕ ਲੱਖ ਰੁਪਏ ਨਕਦ ਬਰਾਮਦ ਕੀਤੇ ਹਨ , ਦੂਜੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ , ਦੋਸ਼ੀ ਮਕਾਨ ਵਿੱਚ ਕਿਰਾਏਦਾਰ ਸਨ ।