ਅਮਰੀਕਾ ਨੇ 10 ਸਾਲ ਤੱਕ ਸੂਰਜ ਦੀ ਨਿਗਰਾਨੀ ਕੀਤੀ – ਸੂਰਜ ਦੀਆਂ 42.5 ਕਰੋੜ ਹਾਈ-ਰੈਜ਼ੋਲਿਊਸ਼ਨ ਤਸਵੀਰਾਂ ਲੈ ਕੇ ਕੀਤੀ ਖੋਜ – ਬਣਾਈ ਵੀਡਿਓ , ਤੁਸੀਂ ਵੀ ਵੇਖੋ – – –
ਨਿਊਜ਼ ਪੰਜਾਬ
ਵਾਸ਼ਿੰਗਟਨ , 29 ਜੂਨ – ਅਮਰੀਕਾ ਦੀ ਸਪੇਸ ਏਜੰਸੀ ਨਾਸਾ ਨੇ ਸੂਰਜ ਦੀ 10 ਸਾਲਾਂ ਦੀਆ ਸਰਗਰਮੀਆਂ ਨੂੰ ਰਿਕਾਰਡ ਕੀਤਾ ਹੈ | ਇਸ ਸਬੰਧੀ ਤਿਆਰ ਕੀਤੀ ਗਈ ਇੱਕ ਟਾਈਮ-ਲੈਪਵੀਡੀਓ ਜਾਰੀ ਕੀਤੀ ਹੈ। ਦਰਅਸਲ, ਇਹ ਸਾਰੀਆਂ ਤਸਵੀਰਾਂ ਨਾਸਾ ਦੀ ਸੋਲਰ ਡਾਇਨਾਮਿਕਸ ਆਬਜ਼ਰਵੇਟਰੀ (ਐਸਡੀਓ) ਨੇ ਲਈਆਂ ਹਨ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।
ਸੋਲਰ ਡਾਇਨਾਮਿਕਸ ਆਬਜ਼ਰਵੇਟਰੀ ਨੇ ਪੂਰੇ 10 ਸਾਲਾਂ ਤੱਕ ਸੂਰਜ ਦੀ ਨਿਗਰਾਨੀ ਕੀਤੀ, ਅਤੇ ਇਸ ਤੋਂ ਬਾਅਦ ਵੀਡੀਓ ਜਾਰੀ ਕੀਤੀ। ਇਸ ਦੌਰਾਨ, ਆਬਜ਼ਰਵਰ ਨੇ ਸੂਰਜ ਨਾਲ ਸਬੰਧਿਤ ਕਈ ਮਹੱਤਵਪੂਰਨ ਜਾਣਕਾਰੀਆਂ ਇਕੱਠੀਆਂ ਕੀਤੀਆਂ। ਇਸ ਦੇ ਨਾਲ ਹੀ ਨਾਸਾ ਨੇ ਸੂਰਜ ਬਾਰੇ ਹੈਰਾਨੀਜਨਕ ਜਾਣਕਾਰੀ ਵੀ ਸਾਂਝੀ ਕੀਤੀ ਹੈ।
ਨਾਸਾ ਨੇ ਕਿਹਾ ਕਿ ਸੂਰਜੀ ਆਬਜ਼ਰਵੇਟਰੀ ਨੇ 10 ਸਾਲ ਤੱਕ ਸੂਰਜ ਦੀ ਨਿਗਰਾਨੀ ਕੀਤੀ ਹੈ। । ਉਸ ਨੇ ਸੂਰਜ ਦੀਆਂ 42.5 ਕਰੋੜ ਹਾਈ-ਰੈਜ਼ੋਲਿਊਸ਼ਨ ਤਸਵੀਰਾਂ ਵੀ ਲਈਆਂ। ਇਸ ਤੋਂ ਇਲਾਵਾ ਦੋ ਕਰੋੜ ਗੀਗਾਬਾਈਟ (ਜੀਬੀ) ਡਾਟਾ ਵੀ ਜਮ੍ਹਾਂ ਕੀਤਾ ਗਿਆ।
ਨਾਸਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਨਾਸਾ ਨੇ 61 ਮਿੰਟ ਦੀ ਵੀਡੀਓ ਰਾਹੀਂ ਸੂਰਜ ਦੇ 10 ਸਾਲਾਂ ਨੂੰ ਦਿਖਾਇਆ ਹੈ। ਹਰ ਘੰਟੇ ਇੱਕ ਫੋਟੋ ਦੀ ਵਰਤੋਂ ਕੀਤੀ ਜਾਂਦੀ ਹੈ। ਵੀਡੀਓ ਵਿੱਚ ਇੱਕ ਦਿਨ ਨੂੰ ਇੱਕ ਸਕਿੰਟ ਵਿੱਚ ਦਿਖਾਇਆ ਗਿਆ ਹੈ।
ਵੀਡੀਓ ਨੂੰ ਯੂ-ਟਿਊਬ ‘ਤੇ ਸੂਰਜ ਦਾ ਇੱਕ ਦਹਾਕਾ ( A Decade of Sun ) ਦੇ ਨਾਂ ‘ਤੇ ਸ਼ੇਅਰ ਕੀਤਾ ਗਿਆ ਹੈ।। ਵੀਡੀਓ ਨੂੰ ਹੁਣ ਤੱਕ 16 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ ਨੂੰ ਸੋਲਰ ਡਾਇਨਾਮਿਕਸ ਆਬਜ਼ਰਵੇਟਰੀ ਨੇ ਵੀ ਟਵੀਟ ਕੀਤਾ ਹੈ। ਇਸ ਨੇ ਇੱਕ ਟਵਿੱਟਰ ਵਿੱਚ ਲਿਖਿਆ ਹੈ, “ਇਸ ਸੂਰਜ ਦਿਵਸ ‘ਤੇ, ਸੂਰਜ ਦੇ ਇੱਕ ਦਹਾਕੇ ਦੀਆਂ ਤਸਵੀਰਾਂ ਦੇਖੋ, ਜੋ ਸੋਲਰ ਡਾਇਨਾਮਿਕਸ ਆਬਜ਼ਰਵੇਟਰੀ ਸੈਟੇਲਾਈਟ ਦੁਆਰਾ ਰਿਕਾਰਡ ਕੀਤੀਆਂ ਗਈਆਂ ਹਨ। ਤੁਸੀਂ ਦੇਖੋਂਗੇ ਕਿ ਸੂਰਜ ਆਪਣੀ ਕਿਰਿਆ ਕਿਵੇਂ ਬਦਲਦਾ ਹੈ।
====================================
NASA Sun & Space
@NASASun
====================================