19 ਨਵੰਬਰ ਨੂੰ 45 ਮਿੰਟਾਂ ਲਈ ਬੰਦ ਰਹਿਣਗੀਆਂ SBI ਦੀਆਂ UPI ਸੇਵਾਵਾਂ, ਬੈਂਕ ਨੇ ਜਾਰੀ ਕੀਤਾ ਅਲਰਟ, ਜਾਣੋ ਕਦੋਂ ਨਹੀਂ ਕਰ ਸਕੋਗੇ ਆਨਲਾਈਨ ਭੁਗਤਾਨ

ਨਿਊਜ਼ ਪੰਜਾਬ

18 ਨਵੰਬਰ,2026

ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (SBI) ਦੇ ਗਾਹਕਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਬੈਂਕ ਵੱਲੋਂ ਕੀਤੇ ਜਾਣ ਵਾਲੇ ਨਿਰਧਾਰਤ ਰੱਖ-ਰਖਾਅ ਕਾਰਨ 19 ਨਵੰਬਰ 2026 ਨੂੰ SBI ਦੀਆਂ UPI ਸੇਵਾਵਾਂ ਲਗਭਗ 45 ਮਿੰਟਾਂ ਲਈ ਅਸਥਾਈ ਤੌਰ ‘ਤੇ ਬੰਦ ਰਹਿਣਗੀਆਂ। ਬੈਂਕ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦੁਪਹਿਰ 1:15 ਵਜੇ ਤੋਂ 2 ਵਜੇ ਤੱਕ ਗਾਹਕ UPI ਰਾਹੀਂ ਆਮ ਤਰੀਕੇ ਨਾਲ ਲੈਣ-ਦੇਣ ਨਹੀਂ ਕਰ ਸਕਣਗੇ। ਹਾਲਾਂਕਿ, ਇਸ ਦੌਰਾਨ UPI Lite ਦੀ ਸਹੂਲਤ ਜਾਰੀ ਰਹੇਗੀ, ਜਿਸ ਰਾਹੀਂ ਗਾਹਕ ਛੋਟੇ ਭੁਗਤਾਨ ਕਰ ਸਕਣਗੇ। SBI ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਗਾਹਕਾਂ ਨੂੰ ਇਸ ਅਸਥਾਈ ਰੁਕਾਵਟ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੈ। ਇਸ ਲਈ ਗਾਹਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਜ਼ਰੂਰੀ ਆਨਲਾਈਨ ਭੁਗਤਾਨ ਪਹਿਲਾਂ ਹੀ ਕਰ ਲੈਣ, ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।