ਨਿਊਜ਼ ਪੰਜਾਬ
5 ਸਤੰਬਰ,2026
ਲਗਾਤਾਰ ਦੋ ਦਿਨਾਂ ਦੀ ਤੇਜ਼ੀ ਤੋਂ ਬਾਅਦ ਸ਼ੁੱਕਰਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਮੁੜ ਗਿਰਾਵਟ ਦਰਜ ਕੀਤੀ ਗਈ। MCX ‘ਤੇ ਅਕਤੂਬਰ ਡਿਲੀਵਰੀ ਵਾਲਾ ਸੋਨਾ ₹431 ਜਾਂ 0.28 ਫੀਸਦੀ ਡਿੱਗ ਕੇ ₹1,55,344 ਪ੍ਰਤੀ 10 ਗ੍ਰਾਮ ਹੋ ਗਿਆ। ਇਸੇ ਤਰ੍ਹਾਂ ਦਸੰਬਰ ਡਿਲੀਵਰੀ ਵਾਲੀ ਚਾਂਦੀ ਦੀ ਕੀਮਤ ਵੀ ₹749 ਜਾਂ 0.31 ਫੀਸਦੀ ਘਟ ਕੇ ₹2,41,600 ਪ੍ਰਤੀ ਕਿਲੋਗ੍ਰਾਮ ਰਹਿ ਗਈ।
ਮਾਹਿਰਾਂ ਮੁਤਾਬਕ ਹਾਲੀਆ ਤੇਜ਼ੀ ਤੋਂ ਬਾਅਦ ਨਿਵੇਸ਼ਕਾਂ ਵੱਲੋਂ ਮੁਨਾਫ਼ਾ ਵਸੂਲੀ ਅਤੇ ਅਮਰੀਕੀ ਗੈਰ-ਖੇਤੀ ਰੁਜ਼ਗਾਰ ਅੰਕੜਿਆਂ ਤੋਂ ਪਹਿਲਾਂ ਬਾਜ਼ਾਰ ਵਿੱਚ ਸਾਵਧਾਨੀ ਕਾਰਨ ਕੀਮਤਾਂ ‘ਤੇ ਦਬਾਅ ਬਣਿਆ। ਨਿਵੇਸ਼ਕਾਂ ਦੀ ਨਜ਼ਰ ਅਮਰੀਕੀ ਰੁਜ਼ਗਾਰ ਅੰਕੜਿਆਂ ‘ਤੇ ਰਹੀ, ਕਿਉਂਕਿ ਇਨ੍ਹਾਂ ਤੋਂ ਅਮਰੀਕੀ ਫੈਡਰਲ ਰਿਜ਼ਰਵ ਦੀਆਂ ਆਉਣ ਵਾਲੀਆਂ ਵਿਆਜ ਦਰਾਂ ਬਾਰੇ ਸੰਕੇਤ ਮਿਲ ਸਕਦੇ ਹਨ। ਇਸ ਦੌਰਾਨ ਪ੍ਰਚੂਨ ਬਾਜ਼ਾਰ ਵਿੱਚ 24 ਕੈਰੇਟ ਸੋਨੇ ਦੀ ਕੀਮਤ ₹1,56,670 ਅਤੇ 22 ਕੈਰੇਟ ਸੋਨੇ ਦੀ ਕੀਮਤ ₹1,43,610 ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ। ਚਾਂਦੀ ਵੀ ਮਾਮੂਲੀ ਸਸਤੀ ਹੋ ਕੇ ₹2,49,900 ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ।
