ਪੰਜਾਬ ਦੇ ਸਨਅਤੀ ਫੋਕਲ ਪੁਆਇੰਟਾਂ ਦੇ ਵਿਕਾਸ ਲਈ 200 ਕਰੋੜ ਰੁਪਏ ਖਰਚ ਹੋਣਗੇ – ਚੇਅਰਮੈਨ ਗੁਰਪ੍ਰੀਤ ਸਿੰਘ ਗੋਗੀ

ਨਿਊਜ਼ ਪੰਜਾਬ 
ਲੁਧਿਆਣਾ, 24 ਜੂਨ : ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀਐਸਆਈਸੀ) ਪੰਜਾਬ ਦੇ ਸਨਅਤੀ ਫੋਕਲ ਪੁਆਇੰਟਾਂ ਦੇ ਵਿਕਾਸ ਲਈ 200 ਕਰੋੜ ਰੁਪਏ ਖਰਚ ਕਰੇਗੀ , ਇਹ ਐਲਾਨ  ਪੀ ਐਸ ਆਈ ਸੀ ਦੇ ਚੇਅਰਮੈਨ ਸ੍ਰੀ ਗੁਰਪ੍ਰੀਤ ਸਿੰਘ ਗੋਗੀ ਨੇ ਅੱਜ ਇੱਥੇ ਫੋਕਲ ਪੁਆਇੰਟ ਫੇਜ਼ 7 ਵਿੱਚ ਕੰਕਰੀਟ ਦੀਆਂ ਸੜਕਾਂ ਦੇ ਕੰਮ ਸ਼ੁਰੂ ਕਰਨ ਦੇ  ਉਦਘਾਟਨ ਕਰਨ ਸਮੇ ਕੀਤਾ |

ਉਨ੍ਹਾਂ ਦੱਸਿਆ ਕਿ ਪੀਐਸਈਸੀ ਸੂਬੇ ਦੇ ਹੋਰਨਾਂ ਦੇ ਫੋਕਲ ਪੁਆਇੰਟਾਂ ਵਿੱਚ ਮੌਜੂਦਾ ਬੁਨਿਆਦੀ ਢਾਂਚੇ ਨੂੰ ਸੁੰਦਰ ਬਣਾਉਣ ਅਤੇ ਅਪਗ੍ਰੇਡ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਕੰਮ ਤੇ 200 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਜਾਣਗੇ ਅਤੇ ਇਨ੍ਹਾਂ ਕੰਮਾਂ ਲਈ ਕੰਮ ਦੇ ਆਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।  ਉਨ੍ਹਾਂ ਕਿਹਾ ਕਿ ਸਮਾਰਟ ਫੋਕਲ ਪੁਆਇੰਟਾਂ ਵਿੱਚ ਐਂਟਰੀ ਗੇਟ, ਫਾਇਰ ਸਟੇਸ਼ਨ, ਈ.ਐਸ.ਆਈ. ਡਿਸਪੈਂਸਰੀਆਂ, ਚੰਗੀ ਤਰ੍ਹਾਂ ਸਾਂਭ-ਸੰਭਾਲ ਵਾਲੀਆਂ ਗਰੀਨ ਬੈਲਟਾਂ, ਲੈਂਡਸਕੇਪਿੰਗ, ਹੋਰ ਸਹੂਲਤਾਂ ਤੋਂ ਇਲਾਵਾ ਐਂਟਰੀ ਗੇਟ ਹੋਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਪੀਐਸਆਈਸੀ ਛੇਤੀ ਹੀ ਉਦਯੋਗਪਤੀਆਂ ਲਈ ਵਨ ਟਾਈਮ ਸੈਟਲਮੈਂਟ ਸਕੀਮ ਵੀ ਲੈ ਕੇ ਆ ਰਹੀ ਹੈ, ਜਿੱਥੇ ਉਦਯੋਗਪਤੀਆਂ ਦੇ ਸਾਰੇ ਵਿਚਾਰ-ਅਧੀਨ ਵਿਵਾਦਾਂ ਦਾ ਨਿਪਟਾਰਾ ਕੀਤਾ ਜਾਵੇਗਾ।

ਇਸ ਮੌਕੇ ਜੁੜੇ ਉਦਯੋਗਪਤੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਚੇਅਰਮੈਨ  ਸ੍ਰੀ ਗੁਰਪ੍ਰੀਤ ਸਿੰਘ ਗੋਗੀ ਨੇ ਦੱਸਿਆ ਕਿ ਲੁਧਿਆਣਾ ਦੇ ਫੋਕਲ ਪੁਆਇੰਟਾਂ ਵਿੱਚ ਕੁੱਲ 21.26 ਕਿਲੋਮੀਟਰ ਕੰਕਰੀਟ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕੰਕਰੀਟ ਦੀਆਂ ਸੜਕਾਂ  ਅਗਲੇ 8 ਮਹੀਨਿਆਂ ਦੇ ਸਮੇਂ ਵਿੱਚ 40 ਕਰੋੜ ਰੁਪਏ ਦੀ ਲਾਗਤ ਨਾਲ ਬਣਾਈਆਂ ਜਾਣਗੀਆਂ,ਇਸ ਮੌਕੇ ਉਘੇ ਸਨਅਤਕਾਰ ਕੇ ਕੇ ਸੇਠ ,ਅਸ਼ਵਨੀ ਗੋਇਲ ਕਿਊਟ ਸਾਇਕਲ , ਪ੍ਰਧਾਨ ਇਸ਼ਵਰ ਸਿੰਘ ਅਤੇ ਹੋਰ ਸਨਅਤਕਾਰ ਵੀ ਮੌਜ਼ੂਦ ਸਨ ।