ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 253 ਵਾਹਨ ਜ਼ਬਤ ਕੀਤੇ

ਲੁਧਿਆਣਾ, 17 ਫਰਵਰੀ , ( ਰਾਜਿੰਦਰ ਸਿੰਘ – ਨਿਊਜ਼ ਪੰਜਾਬ ) – ਸੰਗਰੂਰ ਦੇ ਲੌਂਗੋਵਾਲ ‘ਚ ਵਾਪਰੇ ਸਕੂਲ ਵੈਨ ਹਾਦਸੇ ‘ਚ ਚਾਰ ਬੱਚਿਆਂ ਦੀ ਮੌਤ ਤੋਂ ਬਾਅਦ ਅੱਜ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਸੂਬਾ ਪੱਧਰੀ ਮੁਹਿੰਮ ਚਲਾ ਕੇ ਸਵੇਰ ਵੇਲੇ ਤੋਂ ਸਕੂਲ ਬੱਸਾਂ ਤੇ ਵੈਨਾਂ ਦੀ ਚੈਕਿੰਗ ਕੀਤੀ। ਮੁੱਖ ਮੰਤਰੀ ਦੇ ਦਫ਼ਤਰ ਵਲੋਂ ਜਾਰੀ ਅੰਕੜਿਆਂ ਮੁਤਾਬਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਨੇ 4505 ਸਕੂਲ ਬੱਸਾਂ/ਵੈਨਾਂ ਦੀ ਚੈਕਿੰਗ ਦੌਰਾਨ 1649 ਦੇ ਚਲਾਨ ਕੀਤੇ ਗਏ ਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 253 ਵਾਹਨ ਜ਼ਬਤ ਕੀਤੇ ਗਏ। ਪੁਲਿਸ ਦੀ ਅਚਾਨਕ ਕਾਰਵਾਈ ਨੇ ਵੈਨ ਡ੍ਰਾਇਵਰਾਂ ਵਿੱਚ ਭਾਜੜ ਪਾ ਦਿਤੀ ਅਤੇ ਨਾਕਿਆਂ ਤੋਂ ਪਹਿਲਾ ਹੀ ਸਕੂਲ ਵੈਨਾਂ ਵਾਪਸ ਮੁੜਦੀਆਂ ਵੇਖੀਆਂ ਗਈਆਂI