ਭਗਵਾਨ ਜਗਨਨਾਥ ਦੀ ਰਥ ਯਾਤਰਾ ਭਲਕੇ ਹੋਵੇਗੀ ਆਰੰਭ – ਸੁਪਰੀਮ ਕੋਰਟ ਨੇ ਸ਼ਰਤਾਂ ਨਾਲ ਦਿੱਤੀ ਪ੍ਰਵਾਨਗੀ

ਨਿਊਜ਼ ਪੰਜਾਬ
ਨਵੀ ਦਿੱਲੀ , 22 ਜੂਨ – ਓਡੀਸ਼ਾ ਦੇ ਪੁਰੀ ਵਿਖੇ ਭਗਵਾਨ ਜਗਨਨਾਥ ਦੀ ਰਥ ਯਾਤਰਾ ਦਾ  ਆਯੋਜਨ ਕਰਨ ਦੀ ਪਰੰਪਰਾ ਜਾਰੀ ਰਹੇਗੀ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੁਝ ਸ਼ਰਤਾਂ ਨਾਲ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਰਥ ਯਾਤਰਾ ਕੱਲ੍ਹ ਮੰਗਲਵਾਰ ਨੂੰ ਰਵਾਣਾ ਕੀਤੀ ਜਾ ਸਕੇਗੀ
ਸੋਮਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਦੌਰਾਨ ਤਿੰਨ ਜੱਜਾਂ ਦੇ ਬੈਂਚ ਨੇ ਕਿਹਾ ਕਿ ਮੰਦਰ ਕਮੇਟੀ, ਰਾਜ ਅਤੇ ਕੇਂਦਰ ਸਰਕਾਰ ਦੇ ਆਪਸੀ ਤਾਲਮੇਲ ਨਾਲ ਰਥ ਯਾਤਰਾ ਹੋ ਸਕੇਗੀ । ਸਿਹਤ ਮੁੱਦੇ ‘ਤੇ ਕੋਈ ਸਮਝੌਤਾ ਨਹੀਂ ਹੋਵੇਗਾ। ਅਦਾਲਤ ਨੇ ਇਹ ਵੀ ਕਿਹਾ ਕਿ ਜੇਕਰ ਰਾਜ ਸਰਕਾਰ ਨੂੰ ਲੱਗਦਾ ਹੈ ਕਿ ਸਥਿਤੀ ਆਪਣੇ ਕੰਟਰੋਲ ਤੋਂ ਬਾਹਰ ਜਾ ਰਹੀ ਹੈ, ਤਾਂ ਉਹ ਇਸ ਨੂੰ ਰੋਕ ਸਕਦੀ ਹੈ। ਇਸ ਦੌਰਾਨ ਓਡੀਸ਼ਾ ਸਰਕਾਰ ਨੇ ਪੁਰੀ ਜ਼ਿਲ੍ਹੇ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ।