ਕੋਰੋਨਾ ਬਚਾਅ – ਅਪਰਾਧੀ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਪੁਲਿਸ ਉਸ ਨੂੰ ‘ ਇਸ਼ਨਾਨ ‘ ਕਰਵਾ ਕੇ ਕਪੜੇ ਬਦਲ ਕੇ ਕਰੇਗੀ ਗ੍ਰਿਫਤਾਰ

ਨਿਊਜ਼ ਪੰਜਾਬ

ਬੈਂਗਲੁਰੂ , 22 ਜੂਨ – ਕੋਰੋਨਾ ਦੇ ਮਰੀਜ਼ ਤੋਂ ਬਚਾਅ ਕਰਨ ਲਈ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਪੈ ਰਹੀਆਂ ਹਨ | ਇਸ ਸਬੰਧ ਵਿੱਚ ਕਰਨਾਟਕ ਪੁਲਿਸ ਨੇ ਪੁਲਿਸ ਮੁਲਾਜ਼ਮਾਂ ਦੀ ਸੁਰਖਿਆ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵੱਖਰਾ ਹੀ ਨਿਰਣਾ ਕੀਤਾ ਹੈ |ਜਦੋ  38 ਪੁਲਿਸ ਜਵਾਨਾਂ ਨੂੰ ਬੈਂਗਲੁਰੂ ਵਿਚ ਕੋਰੋਨਾ ਨੇਆਪਣੀ ਲਪੇਟ ਵਿੱਚ ਲੈ ਲਿਆ ਤਾ ਬੈਂਗਲੁਰੂ ਦੇ ਪੁਲਿਸ ਕਮਿਸ਼ਨਰ ਭਾਸਕਰ ਰਾਓ ਨੇ ਇਕ ਹੈਰਾਨੀਜਨਕ ਹੁਕਮ ਜਾਰੀ ਕੀਤਾ ਹੈ, ਉਹ ਕਹਿੰਦੇ ਹਨ  ਕਿ ਜੇ ਪੁਲਿਸ ਕਿਸੇ ਦੋਸ਼ੀ ਜਾਂ ਅਪਰਾਧੀ ਨੂੰ ਗ੍ਰਿਫ਼ਤਾਰ ਕਰਦੀ ਹੈ, ਤਾਂ ਪੁਲਿਸ ਵਾਲਿਆਂ ਨੂੰ ਪਹਿਲਾਂ ਉਸਨੂੰ ਬਾਹਰ ਨਹਾਉਣਾ ਚਾਹੀਦਾ ਹੈ। ਕਿਸੇ ਜਨਤਕ ਟੋਆਇਲਟ ਵਿੱਚ ਉਸਦੇ ਕੱਪੜੇ ਬਦਲੋ ਤੇ ਫਿਰ ਉਸ ਨੂੰ ਥਾਣੇ ਲੈ ਕੇ ਆਓ।