ਡਿਪਟੀ ਕਮਿਸ਼ਨਰ ਵੱਲੋਂ ਆਬਕਾਰੀ ਅਤੇ ਪੁਲਸ ਵਿਭਾਗ ਨੂੰ ਗੈਰ ਕਾਨੂੰਨੀ ਸ਼ਰਾਬ ਕਾਰੋਬਾਰੀਆਂ ਉਤੇ ਸ਼ਿਕੰਜਾ ਕੱਸਣ ਦੀ ਹਦਾਇਤ

ਆਬਕਾਰੀ ਇੰਸਪੈਕਟਰ ਖੁਦ ਜਾ ਕੇ ਠੇਕਿਆਂ ਦਾ ਰਿਕਾਰਡ ਚੈੱਕ ਕਰਨ
ਲੁਧਿਆਣਾ, 18 ਜੂਨ (ਨਿਊਜ਼ ਪੰਜਾਬ )-ਜ਼ਿਲ•ਾ ਲੁਧਿਆਣਾ ਵਿੱਚ ਸ਼ਰਾਬ ਦੇ ਗੈਰ ਕਾਨੂੰਨੀ ਕਾਰੋਬਾਰ ਨੂੰ ਨੱਥ ਪਾਉਣ ਅਤੇ ਅਜਿਹੇ ਸ਼ਰਾਬ ਕਾਰੋਬਾਰੀ ਲੋਕਾਂ ਨੂੰ ਫੜ• ਕੇ ਜੇਲ•ਾਂ ਅੰਦਰ ਸੁੱਟਣ ਲਈ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਵੱਲੋਂ ਅੱਜ ਆਪਣੇ ਦਫ਼ਤਰ ਵਿਖੇ ਆਬਕਾਰੀ ਅਤੇ ਪੁਲਸ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਓਹਨਾ ਸਪੱਸ਼ਟ ਕੀਤਾ ਕਿ ਜ਼ਿਲ•ਾ ਲੁਧਿਆਣਾ ਵਿੱਚ ਅਜਿਹੇ ਕਿਸੇ ਵੀ ਗੋਰਖਧੰਦੇ ਦੀ ਇਜ਼ਾਜ਼ਤ ਨਹੀਂ ਦਿਤੀ ਜਾਵੇਗੀ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਦੇਖਣ ਵਿਚ ਆਉਂਦਾ ਹੈ ਕਿ ਕੁਝ ਠੇਕੇਦਾਰ ਸ਼ਰਾਬ ਦੀ ਖਰੀਦ ਅਤੇ ਵੇਚ ਦੇ ਅਸਲੀ ਅੰਕੜੇ ਛੁਪਾ ਕੇ ਰੱਖਦੇ ਹਨ, ਜਿਸ ਨਾਲ ਸਰਕਾਰੀ ਮਾਲੀਏ ਨੂੰ ਨੁਕਸਾਨ ਤਾਂ ਹੁੰਦਾ ਹੀ ਹੈ ਸਗੋਂ ਅਸਲੀ ਖਪਤ ਦਾ ਵੀ ਪਤਾ ਨਹੀਂ ਲਗਦਾ। ਇਸ ਕਰਕੇ ਜਰੂਰੀ ਹੈ ਕਿ ਭਵਿੱਖ ਵਿੱਚ ਆਬਕਾਰੀ ਇੰਸਪੈਕਟਰ ਖੁਦ ਜਾ ਕੇ ਠੇਕਿਆਂ ਦਾ ਰੋਜ਼ਾਨਾ ਦਾ ਰਿਕਾਰਡ ਚੈੱਕ ਕਰਿਆ ਕਰਨ।
ਓਹਨਾ ਕਿਹਾ ਸ਼ਿਕਾੲਿਤਾਂ ਮਿਲ ਰਹੀਆਂ ਹਨ ਕਿ ਜ਼ਿਲ•ਾ ਲੁਧਿਆਣਾ ਦੇ ਕਈ ਹਿੱਸਿਆਂ, ਖਾਸ ਕਰਕੇ ਸਤਲੁਜ ਦੇ ਨਾਲ ਲਗਦੇ ਖੇਤਰਾਂ ਵਿੱਚ ਦੇਸੀ ਲਾਹਣ ਕੱਢਣ ਦਾ ਕਾਫੀ ਰੁਝਾਨ ਹੈ, ਜਿਸਨੂੰ ਤੁਰੰਤ ਬੰਦ ਕਰਨ ਦੀ ਲੋੜ• ਹੈ। ਓਹਨਾ ਆਬਕਾਰੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਦਤਨ ਲੋਕਾਂ ਦੀ ਇਕ ਸੂਚੀ ਬਣਾ ਕੇ ਪੁਲਸ ਵਿਭਾਗ ਨੂੰ ਦੇਣ ਤਾਂ ਜੌ ਅਜਿਹੇ ਲੋਕਾਂ ਉਤੇ ਨਜ਼ਰ ਰੱਖੀ ਜਾ ਸਕੇ।
ਸ਼੍ਰੀ ਸ਼ਰਮਾ ਨੇ ਪੁਲਸ ਵਿਭਾਗ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਪੰਜਾਬ ਸਰਕਾਰ ਦੀਆਂ ਸਪੱਸ਼ਟ ਹਦਾਇਤਾਂ ਦੀ ਪਾਲਣਾ ਕਰਦਿਆਂ ਅਜਿਹੇ ਗੈਰ ਕਾਨੂੰਨੀ ਕਾਰੋਬਾਰੀਆਂ ਨੂੰ ਫੜ• ਕੇ ਜੇਲ•ਾਂ ਵਿਚ ਸੁੱਟਿਆ ਜਾਵੇ। ਓਹਨਾ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਆਬਕਾਰੀ ਵਿਭਾਗ ਆਪਣੀ ਡਿਊਟੀ ਸਹੀ ਤਰੀਕੇ ਨਾਲ ਕਰਨ ਵਿਚ ਨਾਕਾਮ ਰਿਹਾ ਤਾਂ ਉਹ ਚੈਕਿੰਗ ਦੀ ਜਿੰਮੇਵਾਰੀ ਹੋਰ ਵਿਭਾਗਾਂ ਨੂੰ ਸੌਂਪ ਦੇਣਗੇ। ਓਹਨਾ ਵਿਭਾਗ ਨੂੰ ਕਿਹਾ ਕਿ ਇਹ ਹੁਣ ਸ਼ਰਾਬ ਦੀ ਰੋਜ਼ਾਨਾ ਦੀ ਖਰੀਦ ਵੇਚ ਬਾਰੇ ਸ਼ਾਮ ਨੂੰ ਅੰਕੜਿਆਂ ਸਮੇਤ ਜਾਣਕਾਰੀ ਓਹਨਾ ਨੂੰ ਭੇਜਿਆ ਕਰਨ ਤਾਂ ਜੋ ਓਹ ਖੁਦ ਵੀ ਇਸ ਤੇ ਸਿੱਧੀ ਨਜ਼ਰ ਰੱਖ ਸਕਣ।
ਪੁਲਸ ਵਿਭਾਗ ਦੀ ਮੰਗ ਤੇ ਸ਼੍ਰੀ ਸ਼ਰਮਾ ਨੇ ਭਰੋਸਾ ਦਿੱਤਾ ਕਿ ਸਤਲੁਜ ਆਦਿ ਖੇਤਰਾਂ ਵਿਚ ਛਾਪੇਮਾਰੀ ਕਰਨ ਲਈ ਓਹਨਾ ਨੂੰ ਕਿਸ਼ਤੀਆਂ ਆਦਿ ਮੁਹੱਈਆਂ ਕਰਵਾਈਆਂ ਜਾਣਗੀਆਂ। ਸ਼੍ਰੀ ਸ਼ਰਮਾ ਨੇ ਕਿਹਾ ਕਿ ਉਹ ਇਸ ਸਬੰਧੀ ਸਮੇਂ ਸਮੇਂ ਉਤੇ ਪ੍ਰਗਤੀ ਦਾ ਜਾਇਜਾ ਲੈਂਦੇ ਰਹਿਣਗੇ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸਰਦਾਰ ਜਸਪਾਲ ਸਿੰਘ ਗਿੱਲ, ਡਿਪਟੀ ਆਬਕਾਰੀ ਅਤੇ ਕਰ ਕਮਿਸ਼ਨਰ ਸ਼੍ਰੀ ਪਵਨ ਗਰਗ, ਵਧੀਕ ਡਿਪਟੀ ਕਮਿਸ਼ਨਰ ਪੁਲਸ ਸ਼੍ਰੀ ਦੀਪਕ ਪਰੀਕ ਅਤੇ ਹੋਰ ਅਧਿਕਾਰੀ ਵੀ ਹਾਜ਼ਿਰ ਸਨ।